ਨਵੀਂ ਦਿੱਲੀ, 21 ਮਾਰਚ, ਦੇਸ਼ ਕਲਿਕ ਬਿਊਰੋ :
ਭਾਰਤੀ ਸਟੇਟ ਬੈਂਕ (SBI) ਨੂੰ ਅੱਜ ਯਾਨੀ 21 ਮਾਰਚ ਨੂੰ ਚੋਣ ਬਾਂਡ ਨਾਲ ਸਬੰਧਤ ਸਾਰੀ ਜਾਣਕਾਰੀ ਸੁਪਰੀਮ ਕੋਰਟ (SC) ਨੂੰ ਦੇਣੀ ਹੋਵੇਗੀ। 18 ਮਾਰਚ ਨੂੰ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਬੈਂਕ ਨੂੰ ਹੁਕਮ ਦਿੱਤਾ ਸੀ ਕਿ ਉਹ ਹਰ ਬਾਂਡ ਦਾ ਅਲਫਾਨਿਊਮੇਰਿਕ ਨੰਬਰ ਅਤੇ ਸੀਰੀਅਲ ਨੰਬਰ, ਖਰੀਦ ਦੀ ਮਿਤੀ ਅਤੇ ਰਕਮ ਸਮੇਤ ਸਾਰੀ ਜਾਣਕਾਰੀ ਮੁਹੱਈਆ ਕਰਵਾਏ।
ਸੁਪਰੀਮ ਕੋਰਟ ਨੇ ਕਿਹਾ ਸੀ ਕਿ 21 ਮਾਰਚ ਦੀ ਸ਼ਾਮ 5 ਵਜੇ ਤੱਕ ਐਸਬੀਆਈ ਚੇਅਰਮੈਨ ਵੀ ਹਲਫ਼ਨਾਮਾ ਦਾਇਰ ਕਰਨ ਕਿ ਉਨ੍ਹਾਂ ਨੇ ਸਾਰੀ ਜਾਣਕਾਰੀ ਦੇ ਦਿੱਤੀ ਹੈ। ਸੀਜੇਆਈ ਚੰਦਰਚੂੜ ਦੀ ਬੈਂਚ ਨੇ ਕਿਹਾ ਕਿ ਐਸਬੀਆਈ ਜਾਣਕਾਰੀ ਦਾ ਖੁਲਾਸਾ ਕਰਦੇ ਸਮੇਂ ਚੋਣਾਤਮਕ ਨਹੀਂ ਹੋ ਸਕਦਾ। ਇਸਦੇ ਲਈ, ਸਾਡੇ ਹੁਕਮ ਦੀ ਉਡੀਕ ਨਾ ਕਰੋ।ਬੈਂਚ ਨੇ ਕਿਹਾ ਕਿ SBI ਚਾਹੁੰਦਾ ਹੈ ਕਿ ਅਸੀਂ ਹੀ ਉਨ੍ਹਾਂ ਨੂੰ ਦੱਸੀਏ ਕਿ ਕੀ ਖੁਲਾਸਾ ਕਰਨਾ ਹੈ, ਫਿਰ ਉਹ ਦੱਸਣਗੇ। ਇਹ ਰਵੱਈਆ ਸਹੀ ਨਹੀਂ ਹੈ।