ਨਵੀਂ ਦਿੱਲੀ, 21 ਮਾਰਚ, ਦੇਸ਼ ਕਲਿੱਕ ਬਿਓਰੋ :
ਦੇਸ਼ ਦੇ ਇਕ ਸੂਬੇ ਵਿੱਚ ਅੱਜ ਸਵੇਰੇ ਹੀ ਭੂਚਾਲ ਦੇ ਦੋ ਜ਼ਬਰਦਸਤ ਝਟਕੇ ਲੱਗੇ ਹਨ। ਮਹਾਂਰਾਸ਼ਟਰ ਦੇ ਹਿੰਗੋਲੀ ਵਿੱਚ ਵੀਰਵਾਰ ਨੂੰ 10 ਮਿੰਟ ਵਿੱਚ ਇਕ ਤੋਂ ਬਾਅਦ ਇਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਸ਼ੁਰੂਆਤ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਹਿੰਗੋਲੀ ਵਿੱਚ ਭੂਚਾਲ ਦਾ ਪਹਿਲਾ ਝਟਕਾ ਸਵੇਰੇ 6 ਵਜ ਕੇ 8 ਮਿੰਟ ਉਤੇ ਮਹਿਸੂਸ ਕੀਤਾ ਗਿਆ। ਰਿਕੈਟਰ ਪੈਮਾਨੇ ਉਤੇ ਇਸਦੀ ਤੀਵਰਤਾ 4.5 ਰਹੀ। ਭੂਚਾਲ ਦਾ ਦੂਜਾ ਝਟਕਾ 6 ਵਜ ਕੇ 19 ਮਿੰਟ ਉਤੇ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ ਉਤੇ ਇਸਦੀ ਤੀਵਰਤਾ 3.6 ਦਰਜ ਕੀਤੀ ਗਈ ਹੈ।