ਨਵੀਂ ਦਿੱਲੀ, 18 ਮਾਰਚ, ਦੇਸ਼ ਕਲਿੱਕ ਬਿਓਰੋ :
ਬਿਹਾਰ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਬਿਹਾਰ ਦੇ ਜ਼ਿਲ੍ਹਾ ਝਗੜੀਆ ਵਿੱਚ ਇਕ ਟਰੈਕਟਰ ਤੇ ਬਰਾਤੀਆਂ ਦੀ ਕਾਰ ਵਿੱਚ ਭਿਆਨਕ ਟੱਕਰ ਹੋਈ ਜਿਸ ਵਿੱਚ 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇਹ ਹਾਦਸਾ ਐਨਐਚ-31 ਉਤੇ ਵਾਪਰਿਆ ਹੈ। ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਚੌਥਮ ਪ੍ਰਖੰਡ ਤੋਂ ਬਰਾਤ ਵਾਪਸ ਆ ਰਹੀ ਸੀ। ਥਾਣਾ ਪਸਰਾਹਾ ਖੇਤਰ ਦੇ ਵਿਦਿਆ ਰਤਨ ਪੈਟਰੋਲ ਪੰਪ ਦੇ ਨਜ਼ਦੀਕ ਇਹ ਹਾਦਸਾ ਵਾਪਰ ਗਿਆ।