7 ਫੇਜ਼ ਦਾ ਮਤਲਬ ਹੈ ਕਿ ਮੋਦੀ ਨੇ ਦੇਸ਼ ਭਰ ‘ਚ ਘੁੰਮਣਾ ਹੈ : ਮਲਿਕਾਰਜੁਨ ਖੜਗੇ
ਚੋਣਾਂ ਨੂੰ 7 ਪੜਾਵਾਂ ਤੱਕ ਵਧਾਉਣ ਨਾਲ ਵੱਡੀ ਜੇਬ ਵਾਲੀ ਪਾਰਟੀ ਨੂੰ ਲਾਭ ਹੋਵੇਗਾ : TMC
ਨਵੀਂ ਦਿੱਲੀ, 17 ਮਾਰਚ, ਦੇਸ਼ ਕਲਿਕ ਬਿਊਰੋ :
ਵਿਰੋਧੀ ਪਾਰਟੀਆਂ ਨੇ ਚੋਣਾਂ ਦੇ ਲੰਬੇ ਸ਼ਡਿਊਲ ਨੂੰ ਲੈ ਕੇ ਸਵਾਲ ਉਠਾਏ ਹਨ। ਟੀਐਮਸੀ ਨੇਤਾ ਅਤੇ ਪੱਛਮੀ ਬੰਗਾਲ ਦੇ ਵਿੱਤ ਮੰਤਰੀ ਚੰਦਰੀਮਾ ਭੱਟਾਚਾਰੀਆ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਕਿਹਾ ਕਿ ਚੋਣਾਂ ਨੂੰ 7 ਪੜਾਵਾਂ ਤੱਕ ਵਧਾਉਣ ਨਾਲ ਵੱਡੀ ਜੇਬ ਵਾਲੀ ਪਾਰਟੀ ਨੂੰ ਲਾਭ ਹੋਵੇਗਾ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਚੋਣਾਂ 3 ਤੋਂ 4 ਪੜਾਵਾਂ 'ਚ ਹੋ ਸਕਦੀਆਂ ਸਨ। 7 ਫੇਜ਼ ਦਾ ਮਤਲਬ ਹੈ ਕਿ ਮੋਦੀ ਨੇ ਦੇਸ਼ ਭਰ ‘ਚ ਘੁੰਮਣਾ ਹੈ।
ਦਰਅਸਲ, 1952 ਦੀ ਪਹਿਲੀ ਲੋਕ ਸਭਾ ਚੋਣ 4 ਮਹੀਨੇ ਤੱਕ ਚੱਲੀ ਸੀ। ਇਸ ਤੋਂ ਬਾਅਦ ਸਿਰਫ਼ 2024 ਦੀਆਂ ਲੋਕ ਸਭਾ ਚੋਣਾਂ ਹੀ ਹਨ ਜੋ ਇੰਨੇ ਲੰਬੇ ਸਮੇਂ (46 ਦਿਨ) ਤੱਕ ਚੱਲਣਗੀਆਂ। ਇਸ ਕਾਰਨ ਦੇਸ਼ ਵਿੱਚ 16 ਮਾਰਚ ਤੋਂ ਲਾਗੂ ਚੋਣ ਜ਼ਾਬਤਾ 79 ਦਿਨਾਂ ਤੱਕ ਲਾਗੂ ਰਹੇਗਾ।