ਨਵੀਂ ਦਿੱਲੀ, 16 ਮਾਰਚ, ਦੇਸ਼ ਕਲਿਕ ਬਿਊਰੋ :
2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਮੁੱਖ ਚੋਣ ਕਮਿਸ਼ਨਰ ਨੇ ਦਿੱਲੀ ਦੇ ਵਿਗਿਆਨ ਭਵਨ 'ਚ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ ਹੈ। ਲੋਕ ਸਭਾ ਚੋਣਾਂ 7 ਪੜਾਅ ਵਿੱਚ ਕਵਰਾਈਆਂ ਜਾਣਗੀਆਂ।ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ, 26 ਅਪ੍ਰੈਲ ਨੂੰ ਦੂਜਾ ਪੜਾਅ, 7 ਮਈ ਨੂੰ ਤੀਜਾ ਪੜਾਅ, 13 ਮਈ ਨੂੰ ਚੌਥਾ ਪੜਾਅ, 20 ਮਈ ਨੂੰ ਪੰਜਵਾਂ ਪੜਾਅ, 25 ਮਈ ਨੂੰ 6ਵਾਂ ਪੜਾਅ ਅਤੇ 1 ਜੂਨ ਨੂੰ 7ਵੇਂ ਪੜਾਅ ਦੀ ਵੋਟਿੰਗ ਹੋਵੇਗੀ।
4 ਜੂਨ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।