ਕੋਲਕਾਤਾ, 15 ਮਾਰਚ, ਦੇਸ਼ ਕਲਿਕ ਬਿਊਰੋ :
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (69 ਸਾਲ) ਵੀਰਵਾਰ 14 ਮਾਰਚ ਦੀ ਸ਼ਾਮ ਨੂੰ ਕੋਲਕਾਤਾ ਦੇ ਕਾਲੀਘਾਟ ਸਥਿਤ ਆਪਣੇ ਘਰ ਵਿੱਚ ਡਿਗ ਗਈ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ SSKM ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਮੱਥੇ 'ਤੇ ਤਿੰਨ ਅਤੇ ਨੱਕ 'ਤੇ ਇਕ ਸਮੇਤ ਕੁੱਲ 4 ਟਾਂਕੇ ਲੱਗੇ। ਉਸ ਨੂੰ ਕੁਝ ਘੰਟਿਆਂ ਬਾਅਦ ਰਾਤ ਕਰੀਬ 9.30 ਵਜੇ ਛੁੱਟੀ ਦੇ ਦਿੱਤੀ ਗਈ।
ਹਾਲਾਂਕਿ ਮਮਤਾ ਦੀ ਸੱਟ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਐਸਐਸਕੇਐਮ ਹਸਪਤਾਲ ਦੇ ਡਾਇਰੈਕਟਰ ਮਨੀਮੋਏ ਬੰਦੋਪਾਧਿਆਏ ਨੇ ਆਪਣੇ ਮੈਡੀਕਲ ਬੁਲੇਟਿਨ ਵਿੱਚ ਕਿਹਾ ਹੈ ਕਿ ਬੰਗਾਲ ਦੇ ਮੁੱਖ ਮੰਤਰੀ ਨੂੰ ਕਿਸੇ ਨੇ ਪਿੱਛੇ ਤੋਂ ਧੱਕਾ ਦਿੱਤਾ, ਜਿਸ ਕਾਰਨ ਉਹ ਡਿੱਗ ਗਈ।
ਸਵਾਲ ਇਹ ਹੈ ਕਿ ਜ਼ੈੱਡ ਪਲੱਸ ਸੁਰੱਖਿਆ ਦੇ ਬਾਵਜੂਦ ਮੁੱਖ ਮੰਤਰੀ ਮਮਤਾ ਦੇ ਬੈੱਡਰੂਮ 'ਚ ਸੁਰੱਖਿਆ ਪ੍ਰੋਟੋਕੋਲ 'ਚ ਕੌਣ ਦਾਖਲ ਹੋਇਆ। ਸੇਵਾਮੁਕਤ ਆਈਜੀਪੀ ਪੰਕਜ ਦੱਤਾ ਨੇ ਕਿਹਾ ਕਿ ਇਹ ਸੁਰੱਖਿਆ ਕੁਤਾਹੀ ਦਾ ਮਾਮਲਾ ਹੈ। ਇਸ ਨੂੰ ਸਿਹਤ ਸਮੱਸਿਆ ਜਾਂ ਦੁਰਘਟਨਾ ਨਹੀਂ ਕਿਹਾ ਜਾ ਸਕ