ਸ਼੍ਰੀਨਗਰ, 3 ਮਾਰਚ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ 'ਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਕਈ ਥਾਵਾਂ 'ਤੇ ਜ਼ਮੀਨ ਅਤੇ ਬਰਫ਼ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜੰਮੂ, ਰਿਆਸੀ ਵਿੱਚ ਢਿੱਗਾਂ ਡਿੱਗਣ ਕਾਰਨ ਇੱਕ ਕੱਚਾ ਘਰ ਢਹਿ ਗਿਆ। ਇਸ ਵਿੱਚ ਇੱਕ ਔਰਤ ਅਤੇ ਉਸਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਦੋ ਲੋਕ ਜ਼ਖਮੀ ਹੋ ਗਏ।
ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਅੱਜ ਐਤਵਾਰ 3 ਮਾਰਚ ਨੂੰ ਵੀ ਲਗਾਤਾਰ ਦੂਜੇ ਦਿਨ ਬੰਦ ਰਿਹਾ।ਰਾਮਬਨ ਜ਼ਿਲ੍ਹੇ ਦੇ ਧਲਵਾਸ ਇਲਾਕੇ ਵਿੱਚ ਜ਼ਮੀਨ ਖਿਸਕਣ ਕਾਰਨ ਸੜਕ ਮਲਬੇ ਨਾਲ ਭਰ ਗਈ ਹੈ। ਸ਼ਨੀਵਾਰ 2 ਮਾਰਚ ਨੂੰ ਮੁਗਲ ਰੋਡ 'ਤੇ ਬਰਫ਼ਬਾਰੀ ਹੋਈ। ਮਕੈਨੀਕਲ ਵਿਭਾਗ ਨੇ ਇੱਥੇ ਫਸੇ 7 ਟਰੈਕਰਾਂ ਨੂੰ ਬਚਾਇਆ।