ਸ਼ਿਮਲਾ, 28 ਫਰਵਰੀ, ਦੇਸ਼ ਕਲਿਕ ਬਿਊਰੋ :
ਮੁੱਖ ਮੰਤਰੀ ਵੱਲੋਂ ਅਸਤੀਫਾ ਦੇਣ ਦੀਆਂ ਅਟਕਲਾਂ ਦੇ ਦਰਮਿਆਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਸੁੱਖਵਿੰਦਰ ਸੁੱਖੂ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦਿੱਤਾ ਹੈ, ਮੈਂ ਯੋਧਾ ਹਾਂ। ਆਮ ਪਰਿਵਾਰ ਤੋਂ ਨਿਕਲਿਆ ਯੋਧਾ ਲੜਾਈ ਵਿੱਚ ਸੰਘਰਸ਼ ਕਰਦਾ ਹੈ ਅਤੇ ਜਿੱਤ ਸੰਘਰਸ਼ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ। ਕਾਂਗਰਸ ਪਾਰਟੀ ਦੀ ਸਰਕਾਰ ਪੰਜ ਸਾਲ ਚੱਲੇਗੀ। ਇਹ ਸਰਕਾਰ ਆਮ ਲੋਕਾਂ, ਮੁਲਾਜ਼ਮਾਂ ਅਤੇ ਔਰਤਾਂ ਦੀ ਸਰਕਾਰ ਹੈ। ਭਾਜਪਾ ਵੱਲੋਂ ਵਿਧਾਇਕਾਂ ਨੂੰ ਗੁੰਮਰਾਹ ਕਰਕੇ ਚਲਾਏ ਜਾ ਰਹੇ ਪ੍ਰਚਾਰ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਮੈਂ ਇਸ ਲੜਾਈ ਨੂੰ ਜੰਗ ਵਾਂਗ ਲੜਾਂਗਾ।