ਸਰਕਾਰ ਨੂੰ ਵੀ ਪਾਈ ਝਾੜ,ਕਿਹਾ ਪੂਰੇ ਦੇਸ਼ ਨਾਲ ਧੋਖਾ ਹੋ ਰਿਹਾ ਤੇ ਤੁਸੀਂ ਅੱਖਾਂ ਬੰਦ ਕਰੀਂ ਬੈਠੇ
ਨਵੀਂ ਦਿੱਲੀ, 27 ਫਰਵਰੀ, ਦੇਸ਼ ਕਲਿਕ ਬਿਊਰੋ :
ਸੁਪਰੀਮ ਕੋਰਟ ਨੇ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ਵਿੱਚ ਪਤੰਜਲੀ ਆਯੁਰਵੇਦ ਅਤੇ ਇਸ ਦੇ ਐਮਡੀ ਆਚਾਰੀਆ ਬਾਲਕ੍ਰਿਸ਼ਨ ਨੂੰ ਮਾਣਹਾਨੀ ਨੋਟਿਸ ਜਾਰੀ ਕੀਤਾ ਹੈ। ਸੁਣਵਾਈ ਦੌਰਾਨ ਜਸਟਿਸ ਅਮਾਨਉੱਲ੍ਹਾ ਨੇ ਕਿਹਾ ਕਿ ਤੁਸੀਂ (ਪਤੰਜਲੀ) ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਇਹ ਇਸ਼ਤਿਹਾਰ ਲਿਆਉਣ ਦੀ ਹਿੰਮਤ ਕੀਤੀ।ਹੁਣ ਅਸੀਂ ਸਖ਼ਤ ਹੁਕਮ ਜਾਰੀ ਕਰਨ ਜਾ ਰਹੇ ਹਾਂ। ਸਾਨੂੰ ਅਜਿਹਾ ਕਰਨਾ ਪਿਆ ਕਿਉਂਕਿ ਤੁਸੀਂ ਅਦਾਲਤ ਨੂੰ ਭੜਕਾ ਰਹੇ ਹੋ।
ਅਦਾਲਤ ਨੇ ਸਰਕਾਰ 'ਤੇ ਵੀ ਸਖ਼ਤ ਟਿੱਪਣੀ ਕੀਤੀ। ਅਦਾਲਤ ਨੇ ਕਿਹਾ ਕਿ ਪੂਰੇ ਦੇਸ਼ ਨਾਲ ਧੋਖਾ ਹੋ ਰਿਹਾ ਹੈ ਅਤੇ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ।ਆਈਐਮਏ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਸੀਨੀਅਰ ਵਕੀਲ ਪੀਐਸ ਪਟਵਾਲੀਆ ਨੇ ਕਿਹਾ ਕਿ ਪਤੰਜਲੀ ਨੇ ਯੋਗਾ ਦੀ ਮਦਦ ਨਾਲ ਸ਼ੂਗਰ ਅਤੇ ਦਮਾ ਨੂੰ ਪੂਰੀ ਤਰ੍ਹਾਂ ਠੀਕ ਕਰਨ ਦਾ ਦਾਅਵਾ ਕੀਤਾ ਸੀ। ਅਦਾਲਤ ਨੇ ਅਗਲੀ ਸੁਣਵਾਈ 15 ਮਾਰਚ ਨੂੰ ਤੈਅ ਕੀਤੀ ਹੈ।