ਸ਼ਿਮਲਾ, 5 ਫਰਵਰੀ, ਦੇਸ਼ ਕਲਿੱਕ ਬਿਓਰੋ :
ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਰਫਬਾਰੀ ਕਾਰਨ 475 ਸੜਕਾਂ ਬੰਦ ਹੋ ਗਈਆਂ। ਇਨ੍ਹਾਂ ਬੰਦ ਹੋਈਆਂ ਸੜਕਾਂ ਵਿੱਚ 5 ਨੈਸ਼ਨਲ ਹਾਈਵੇ ਵੀ ਸ਼ਾਮਲ ਹਨ। ਰਾਜ ਆਪਦਾ ਪ੍ਰਬੰਧਨ ਅਥਾਰਿਟੀ ਅਨੁਸਾਰ ਖੇਤਰ ਵਿੱਚ ਬਰਫਬਾਰੀ ਕਾਰਨ 33 ਬਿਜਲੀ ਸਪਲਾਈ ਯੋਜਨਾਵਾਂ ਅਤੇ 57 ਜਲ ਸਪਲਾਈ ਯੋਜਨਾਵਾਂ ਵਿੱਚ ਵੀ ਵਿਘਨ ਪਿਆ ਹੈ।
ਜਾਰੀ ਅੰਕੜਿਆਂ ਮੁਤਾਬਕ ਦੱਸਿਆ ਗਿਆ ਹੈ ਕਿ ਬਰਫਬਾਰੀ ਕਾਰਨ ਚੰਬਾ ਵਿੱਚ 56, ਕਾਂਗੜਾ ਵਿੱਚ 1, ਕਿਨੌਰ ਵਿੱਚ 6, ਮੰਡੀ ਵਿੱਚ 51 ਅਤੇ ਸ਼ਿਮਲਾ ਵਿੱਚ 133 ਸੜਕਾਂ ਬੰਦ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੂਬੇ ਵਿੱਚ 504 ਸੜਕਾਂ ਬੰਦ ਸਨ।
ਲਾਹੌਲ ਸਪੀਤੀ ਪੁਲਿਸ ਨੇ ਬੀਤੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਉਤੇ ਜਾਣਕਾਰੀ ਦਿੱਤੀ ਸੀ ਕਿ 1 ਤੋਂ 5 ਫੁੱਟ ਤੱਕ ਬਰਫ ਹੈ।