ਚੰਡੀਗੜ੍ਹ, 28 ਜਨਵਰੀ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਹਰਿਆਣਾ ਵਿੱਚ ਬੋਲਦੇ ਹੋਏ ਉਨ੍ਹਾਂ ਦੀਆਂ ਪੰਜ ਮੰਗਾਂ ਪੂਰਾ ਕਰ ਦਿਓ, ਮੈਂ ਰਾਜਨੀਤੀ ਛੱਡ ਦੇਵਾਂਗਾ। ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾ ਅਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਜੀਂਦ ਸੰਬੋਧਨ ਕਰਦੇ ਹੋਏ ਕਿਹਾਕਿ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਇੰਡੀਆ ਗਠਜੋੜ ਦਾ ਹਿੱਸਾ ਰਹੇਗੀ, ਪ੍ਰੰਤੂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਪਾਰਟੀ ਆਪਣੇ ਦਮ ਉਤੇ ਲੜੇਗੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਪੰਜ ਮੰਗਾਂ ਪੂਰੀ ਕਰ ਦੇਣ ਤਾਂ ਉਹ ਰਾਜਨੀਤੀ ਛੱਡ ਦੇਣਗੇ।
ਅਰਵਿੰਦ ਕੇਜਰੀਵਾਲ ਨੇ ਪੰਜ ਮੰਗਾਂ ਰੱਖਦਿਆਂ ਮੰਗ ਕੀਤੀ,
- ਦੇਸ਼ ਦੇ ਸਿੱਖਿਆ ਪ੍ਰਬੰਧ ਠੀਕ ਕਰ ਦਿਓ, ਸਭ ਲਈ ਇਕ ਬਰਾਬਰ ਸਿੱਖਿਆ ਕਰ ਦਿਓ,
- ਸਭ ਲਈ ਅੱਛੇ ਇਲਾਜ ਦਾ ਪ੍ਰਬੰਧ ਕਰ ਦਿਓ
- ਮਹਿੰਗਾਈ ਘੱਟ ਕਰ ਦਿਓ, ਅਸੀਂ ਦਿੱਲੀ, ਪੰਜਾਬ ਵਿੱਚ ਮਹਿੰਗਾਈ ਘੱਟ ਕਰਕੇ ਦਿਖਾਈ
- ਹਰ ਹੱਥ, ਹਰ ਨੌਜਵਾਨ ਨੂੰ ਰੁਜ਼ਗਾਰ ਦੇ ਦਿਓ
- ਗਰੀਬਾਂ ਨੂੰ ਮੁਫਤ ਬਿਜਲੀ, ਸਭ ਨੂੰ 24 ਘੰਟੇ ਬਿਜਲੀ ਦੇ ਦਿਓ
ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਨ੍ਹਾਂ ਤੋਂ ਤਾਂ ਇਹ ਕੰਮ ਹੋਣੇ ਨਹੀਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਲਈ ਮੇਰੇ ਪਿੱਛੇ ਸਾਰੀਆਂ ਏਜੰਸੀਆਂ ਲਗਾ ਦਿੱਤੀਆਂ ਹਨ। ਮੈਨੂੰ ਜੇਲ੍ਹ ਵਿੱਚ ਬੰਦ ਕਰਨਾ ਚਾਹੁੰਦੇ ਹਨ।