ਚੰਡੀਗੜ੍ਹ: 27 ਜਨਵਰੀ, ਦੇਸ਼ ਕਲਿੱਕ ਬਿਓਰੋ
ਉੱਤਰ ਪ੍ਰਦੇਸ਼ ਵਿਚ INDIA ਗਠਜੋੜ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਮਝੌਤਾ ਹੋ ਗਿਆ ਹੈ। ਕਾਂਗਰਸ ਯੂਪੀ ਦੀਆਂ 11 ਸੀਟਾਂ 'ਤੇ ਚੋਣ ਲੜੇਗੀ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਕ ਪੋਸਟ 'ਚ ਲਿਖਿਆ ਕਿ 'ਕਾਂਗਰਸ ਨਾਲ ਸਾਡਾ ਸੁਹਿਰਦ ਗਠਜੋੜ 11 ਮਜ਼ਬੂਤ ਸੀਟਾਂ ਨਾਲ ਚੰਗੀ ਸ਼ੁਰੂਆਤ ਕਰ ਰਿਹਾ ਹੈ। ਇਹ ਰੁਝਾਨ ਜਿੱਤ ਦੇ ਸਮੀਕਰਨ ਨਾਲ ਅੱਗੇ ਵੀ ਜਾਰੀ ਰਹੇਗਾ।
‘INDIA‘ ਟੀਮ ਅਤੇ 'ਪੀਡੀਏ' ਦੀ ਰਣਨੀਤੀ ਇਤਿਹਾਸ ਨੂੰ ਬਦਲ ਦੇਵੇਗੀ।'' ਹੁਣ ਅਖਿਲੇਸ਼ ਯਾਦਵ ਦੇ ਇਸ ਦਾਅਵੇ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਯੂਪੀ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਕਿਹੜੀਆਂ ਸੀਟਾਂ 'ਤੇ ਚੋਣ ਲੜਣਗੇ। ਕਿਉਂਕਿ ਪਿਛਲੀ ਵਾਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਸਿਰਫ ਇੱਕ ਸੋਨੀਆ ਗਾਂਧੀ ਦੀ ਸੀਟ ਹੀ ਜਿੱਤ ਸਕੀ ਸੀ।