ਨਵੀਂ ਦਿੱਲੀ: 24 ਜਨਵਰੀ, ਦੇਸ਼ ਕਲਿੱਕ ਬਿਓਰੋ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਕੀਤਾ ਹੈ। ਮਮਤਾ ਨੇ ਕਿਹਾ ਹੈ ਕਿ ਕਾਂਗਰਸ ਨੂੰ ਪੱਛਮੀ ਬੰਗਾਲ 'ਚ ਸੀਟ ਵੰਡ ਨੂੰ ਲੈ ਕੇ ਉਨ੍ਹਾਂ ਕਈ ਪ੍ਰਸਤਾਵ ਭੇਜੇ ਸਨ ਪਰ ਕਾਂਗਰਸ ਨੇ ਉਨ੍ਹਾਂ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਇਸ ਲਈ ਪੱਛਮੀ ਬੰਗਾਲ ਵਿਚ ਉਹ ਇਕੱਲਿਆਂ ਹੀ ਚੋਣ ਲੜਣਗੇ।
ਮਮਤਾ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਨੂੰ ਦੋ ਸੀਟਾਂ ‘ਤੇ ਚੋਣ ਲੜਣ ਲਈ ਕਿਹਾ ਸੀ ਪਰ ਗੱਠਜੋੜ ਇਸ ਨਾਲ ਸਹਿਮਤ ਨਹੀਂ ਹੋਇਆ । ਮੈਂ ਹਮੇਸ਼ਾ ਕਿਹਾ ਹੈ ਕਿ ਅਸੀਂ ਪੱਛਮੀ ਬੰਗਾਲ ਵਿਚ ਇਕੱਲੇ ਲੋਕ ਸਭਾ ਚੋਣ ਲੜਾਂਗੇ।ਮਮਤਾ ਨੇ ਇਹ ਵੀ ਕਿਹਾ ਕਿ ਉਹ ਹੁਣ ਵੀ I.N.D.I.A.ਗੱਠਜੋੜ ਦਾ ਹਿੱਸਾ ਹਨ। ਅਸੀਂ ਇੱਕ ਧਰਮ ਨਿਰਪੱਖ ਪਾਰਟੀ ਹਾਂ ਅਤੇ ਅਸੀਂ ਇਕੱਲੇ ਹੀ ਬੰਗਾਲ ਵਿੱਚ ਭਾਜਪਾ ਨੂੰ ਹਰਾਵਾਂਗੇ।