ਅਯੁਧਿਆ, 24 ਜਨਵਰੀ, ਦੇਸ਼ ਕਲਿੱਕ ਬਿਓਰੋ :
ਆਯੁਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਸ਼ਰਧਾਲੂਆਂ ਵੱਡੀ ਗਿਣਤੀ ਪਹੁੰਚ ਰਹੇ ਹਨ। ਲੋਕਾਂ ਦੀ ਭੀੜ ਨੂੰ ਸੰਭਾਲਣ ਲਈ ਜ਼ਿਲ੍ਹੇ ਅਤੇ ਮੰਡਲ ਦੇ ਅਧਿਕਾਰੀ ਲਗਾਤਾਰ ਜੁਟੇ ਹੋਏ ਹਨ, ਪ੍ਰੰਤੂ ਸਥਿਤੀ ਵਾਰ ਵਾਰ ਨਾਕਾਬ ਹੁੰਦੀ ਰਹੀ। ਇਸ ਤੋਂ ਬਾਅਦ ਭੀੜ ਨੂੰ ਬੇਕਾਬੂ ਹੁੰਦੇ ਦੇਖਦੇ ਹੋਏ ਮੁੱਖ ਮੰਤਰੀ ਯੋਗੀ ਨੇ ਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਅਤੇ ਗ੍ਰਹਿ ਸਕੱਤਰ ਸੰਜੇ ਪ੍ਰਸਾਦ ਨੂੰ ਮੌਕੇ ਉਤੇ ਭੇਜਿਆ। ਖੁਦ ਮੁੱਖ ਮੰਤਰੀ ਯੋਗੀ ਨੇ ਵੀ ਹੈਲੀਕਾਪਟਰ ਰਾਹੀਂ ਰਾਮਪਥ ਅਤੇ ਜਨਮਭੂਮੀ ਦੇ ਆਸਪਾਸ ਇਕੱਠੀ ਹੋਈ ਭੀੜ ਦਾ ਜਾਇਜਾ ਲਿਆ।
ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਭੀੜ ਨੂੰ ਦੇਖਦੇ ਹੋਏ ਦੂਜੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਰਸਤਿਆਂ ਉਤੇ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਹਰ ਦਿਨ ਆਉਣ ਲਈ ਕਿਹਾ ਜਾ ਰਿਹਾ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਬਾਰਾਬਾਂਕੀ ਡੀਐਮ ਨਾਲ ਸੰਪਰਕ ਕਰਕੇ ਆਯੁਧਿਆ ਆਉਣ ਵਾਲੀਆਂ ਬੱਸਾਂ ਰੋਕਣ ਦੇ ਹੁਕਮ ਦਿੱਤੇ ਹਨ। ਬਾਰਾਬਾਂਕੀ ਡੀਐਮ ਨੇ ਐਮਡੀ ਰੋਡਵੇਜ ਤੋਂ ਆਯੁਧਿਆ ਰੂਟ ਵਾਲੀਆਂ ਬੱਸਾਂ ਨੂੰ ਲਖਨਊ ਵਿੱਚ ਰੋਕਣ ਲਈ ਕਿਹਾ ਗਿਆ ਹੈ। ਇਸ ਤੋਂ ਹਿਲਾਵਾ ਲਖਨਊ ਤੋਂ ਕਰੀਬ 80 ਬੱਸਾਂ ਦਾ ਸਮਾਂ ਰੱਦ ਕੀਤਾ ਗਿਆ ਹੈ।