ਨਵੀਂ ਦਿੱਲੀ, 18 ਜਨਵਰੀ, ਦੇਸ਼ ਕਲਿੱਕ ਬਿਓਰੋ :
ਗੁਜਰਾਤ ਦੇ ਵਡੋਦਰਾ ਵਿੱਚ ਅੱਜ ਦੁਪਹਿਰ ਹਰਣੀ ਝੀਲ ਉਤੇ ਇਕ ਕਿਸਤੀ ਪਲਟਣ ਕਾਰਨ 10 ਬੱਚਿਆਂ ਅਤੇ ਦੋ ਅਧਿਆਪਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਿਸ਼ਤੀ ਵਿੱਚ ਸਵਾਰ ਬਾਕੀ 13 ਬੱਚਿਆਂ ਅਤੇ 2 ਅਧਿਆਪਕਾਂ ਨੂੰ ਬਚਾਇਆ ਗਿਆ ਹੈ। ਸ਼ੁਰੂਆਤ ਵਿੱਚ ਆਈਆਂ ਖਬਰਾਂ ਮੁਤਾਬਕ ਬੱਚਿਆਂ ਅਤੇ ਅਧਿਆਪਕਾਂ ਨੇ ਲਾਈਫ ਜੈਕੇਟ ਨਹੀਂ ਪਾਈ ਹੋਈ ਸੀ। ਇਹ ਸਾਰੇ ਬੱਚੇ ਨਿਊ ਸਨਰਾਈਜ਼ ਸਕੂਲ ਦੇ ਦੱਸੇ ਜਾ ਰਹੇ ਹਨ।