ਕੋਲਕਾਤਾ, 5 ਜਨਵਰੀ, ਦੇਸ਼ ਕਲਿਕ ਬਿਊਰੋ :
ਪੱਛਮੀ ਬੰਗਾਲ ਦੇ ਬੋਨਗਾਂਵ 'ਚ ਅੱਜ ਸ਼ੁੱਕਰਵਾਰ (5 ਜਨਵਰੀ) ਨੂੰ ਸਵੇਰੇ ਸਾਬਕਾ ਨਗਰਪਾਲਿਕਾ ਚੇਅਰਮੈਨ ਸ਼ੰਕਰ ਆਧਿਆ ਦੇ ਘਰ ਛਾਪਾ ਮਾਰਨ ਗਈ ਈਡੀ ਟੀਮ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ, ਜਿਸ 'ਚ ਈਡੀ ਅਧਿਕਾਰੀ ਜ਼ਖਮੀ ਹੋ ਗਿਆ। ਭੀੜ ਨੇ ਈਡੀ ਅਧਿਕਾਰੀ ਅਤੇ ਉਸ ਦੇ ਨਾਲ ਮੌਜੂਦ ਕੇਂਦਰੀ ਸੁਰੱਖਿਆ ਬਲਾਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ।ਈਡੀ ਟੀਮ 'ਤੇ ਹਮਲੇ 'ਤੇ ਭਾਜਪਾ ਦੇ ਪੱਛਮੀ ਬੰਗਾਲ ਦੇ ਮੁਖੀ ਸੁਕਾਂਤ ਮਜੂਮਦਾਰ ਨੇ ਕਿਹਾ ਹੈ ਕਿ ਉਨ੍ਹਾਂ ਸਾਰਿਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਸੁਭਾਵਿਕ ਹੈ ਕਿ ਈਡੀ ਕਾਰਵਾਈ ਕਰੇਗੀ। ਪੱਛਮੀ ਬੰਗਾਲ ਦੇ ਸੰਦੇਸ਼ਖਲੀ ਵਿੱਚ ਈਡੀ 'ਤੇ ਹਮਲਾ ਦਰਸਾਉਂਦਾ ਹੈ ਕਿ ਰੋਹਿੰਗਿਆ ਰਾਜ ਦੀ ਕਾਨੂੰਨ ਵਿਵਸਥਾ ਨਾਲ ਕੀ ਕਰ ਰਹੇ ਹਨ।