ਸ਼ਿਮਲਾ, 24 ਦਸੰਬਰ, ਦੇਸ਼ ਕਲਿੱਕ ਬਿਓਰੋ :
ਹਿਮਾਚਲ ਪ੍ਰਦੇਸ਼ ਵਿੱਚ ਘੁੰਮਣ ਜਾਣ ਵਾਲਿਆਂ ਦੀ ਅੱਜ ਭੀੜ ਲੱਗੀ ਹੋਈ ਹੈ। ਵੱਡੀ ਗਿਣਤੀ ਲੋਕਾਂ ਦੇ ਜਾਣ ਕਾਰਨ ਸੜਕਾਂ ਉਤੇ ਕਈ ਕਿਲੋਮੀਟਰ ਤੱਕ ਲੰਮੇ ਜਾਮ ਲੱਗ ਗਏ ਹਨ। ਕ੍ਰਿਸਮਿਸ ਅਤੇ ਨਵੇਂ ਸਾਲ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀ ਵੱਡੀ ਗਿਣਤੀ ਵਿੱਚ ਪਹੁੰਚੇ। ਬਰਫ ਦੇਖਣ ਦੇ ਇਛੁੱਕ ਜ਼ਿਆਦਾਤਰ ਸੈਲਾਨੀ ਮਨਾਲੀ ਵੱਲ ਜਾ ਰਹੇ ਹਨ।
ਜ਼ਿਆਦਾ ਗਿਣਤੀ ਵਿੱਚ ਸੈਲਾਨੀਆਂ ਦੇ ਪਹੁੰਚਣ ਨਾਲ ਸੋਲੰਗ ਵਿੱਚ ਕਰੀਬ 4 ਤੋਂ 5 ਕਿਲੋਮੀਟਰ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਇਸ ਜਾਮ ਵਿੱਚ ਸੈਕੜੇ ਗੱਡੀਆਂ ਫਸ ਗਈਆਂ, ਜੋ ਬੀਤੇ ਰਾਤ ਕਰੀਬ 11.30 ਵਜੇ ਤੱਕ ਜਾਮ ਲੱਗਿਆ ਰਿਹਾ।
ਮਨਾਲੀ ਵਿੱਚ ਬਰਫ ਅਜੇ ਤੱਕ ਨਾ ਪੈਣ ਕਾਰਨ ਮਨਾਲੀ ਤੋਂ ਰੋਹਤਾਂਗ ਵੱਲ ਬਰਫ ਦੇਖਣ ਜਾ ਰਹੇ ਹਨ। ਰੋਹਤਾਂਗ, ਸਿਸਸੂ, ਕੋਕਸਰ ਤੋਂ ਰਾਤ ਨੂੰ ਵਾਪਸ ਮਨਾਲੀ ਆਉਂਦੇ ਹਨ। ਅਗਲੇ ਪੰਜ ਛੇ ਦਿਨ ਵੀ ਇਹ ਸਥਿਤੀ ਬਣੇ ਰਹਿਣ ਦੀ ਉਮੀਦ ਹੈ।