ਨਵੀਂ ਦਿੱਲੀ, 18 ਦਸੰਬਰ, ਦੇਸ਼ ਕਲਿਕ ਬਿਊਰੋ :
NIA ਨੇ ਅੱਜ ਸਵੇਰੇ ਚਾਰ ਰਾਜਾਂ ਦੇ 19 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ISIS ਨੈੱਟਵਰਕ ਮਾਮਲੇ ਤਹਿਤ ਕੀਤੀ ਗਈ ਸੀ। ਇਨ੍ਹਾਂ 19 ਸਥਾਨਾਂ ਵਿੱਚ ਕਰਨਾਟਕ ਵਿੱਚ 11, ਝਾਰਖੰਡ ਵਿੱਚ 4, ਮਹਾਰਾਸ਼ਟਰ ਵਿੱਚ 3 ਅਤੇ ਦਿੱਲੀ ਵਿੱਚ 1 ਸ਼ਾਮਲ ਹੈ। ਪਿਛਲੇ ਹਫਤੇ NIA ਨੇ ਮਹਾਰਾਸ਼ਟਰ 'ਚ 43 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ ਅਤੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਆਈਐਸਆਈਐਸ ਮਾਡਿਊਲ ਦਾ ਆਗੂ ਸੀ ਅਤੇ ਇਸ ਮਾਡਿਊਲ ਵਿੱਚ ਨਵੇਂ ਲੋਕਾਂ ਦੀ ਭਰਤੀ ਕਰਦਾ ਸੀ। ਉਸ ਦਾ ਨਾਂ ਸਾਕਿਬ ਨਚਨ ਦੱਸਿਆ ਜਾ ਰਿਹਾ ਹੈ। ਇਸ ਛਾਪੇਮਾਰੀ ਦੌਰਾਨ NIA ਨੇ ਵੱਡੀ ਮਾਤਰਾ 'ਚ ਨਕਦੀ, ਹਥਿਆਰ, ਤਿੱਖੇ ਔਜ਼ਾਰ, ਸੰਵੇਦਨਸ਼ੀਲ ਦਸਤਾਵੇਜ਼ ਅਤੇ ਕਈ ਡਿਜੀਟਲ ਉਪਕਰਨ ਬਰਾਮਦ ਕੀਤੇ ਸਨ। ਐਨਆਈਏ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ ਅਤੇ ਦੇਸ਼ ਵਿੱਚ ਕਈ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ।