ਹੈਦਰਾਬਾਦ: 4 ਦਸੰਬਰ, ਦੇਸ਼ ਕਲਿੱਕ ਬਿਓਰੋ
ਅੱਜ ਸਵੇਰੇ ਹੈਦਰਾਬਾਦ ਤੋਂ ਰੁਟੀਨ ਟਰੇਨਿੰਗ ਦੌਰਾਨ ਏਅਰਫੋਰਸ ਦਾ ਜਹਾਜ਼ ਹਾਦਸਾਗ਼ਸਤ ਹੋ ਗਿਆ। ਜਿਉਂ ਹੀ ਜਹਾਜ਼ ਧਰਤੀ ਨਾਲ ਟਕਰਾਇਆ ਤਾਂ ਉਸ ਨੂੰ ਅੱਗ ਲੱਗ ਗਈ। ਹਾਦਸਾ ਹੁੰਦਿਆਂ ਹੀ ਸਥਾਨਕ ਲੋਕ ਉੱਥੇ ਪਹੁੰਚੇ। ਸਥਾਨਕ ਲੋਕ ਇਸ ਗੱਲ ਤੋਂ ਅਣਜਾਣ ਸਨ ਕਿ ਜਹਾਜ਼ ਵਿਚ ਕਿੰਨੇ ਲੋਕ ਸਨ। ਕੁਝ ਹੀ ਮਿੰਟਾਂ 'ਚ ਜਹਾਜ਼ ਸੁਆਹ ਹੋ ਗਿਆ। ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਪੁਲਿਸ ਨੂੰ ਯਕੀਨ ਨਹੀਂ ਸੀ ਕਿ ਪਾਇਲਟ ਜਹਾਜ਼ ਤੋਂ ਬਾਹਰ ਨਿਕਲੇ ਜਾਂ ਨਹੀਂ।