ਨਵੀਂ ਦਿੱਲੀ, 3 ਦਸੰਬਰ, ਦੇਸ਼ ਕਲਿਕ ਬਿਊਰੋ :
ਚਾਰ ਰਾਜਾਂ ਦੇ ਰੁਝਾਨ ਲਗਭਗ ਉਹੀ ਤਸਵੀਰ ਪੇਸ਼ ਕਰ ਰਹੇ ਹਨ ਜੋ ਐਗਜ਼ਿਟ ਪੋਲ ਅਤੇ ਸਿਆਸੀ ਵਿਸ਼ਲੇਸ਼ਕਾਂ ਦੁਆਰਾ ਭਵਿੱਖਬਾਣੀ ਕੀਤੀ ਗਈ ਹੈ। ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਸਵੇਰੇ 8 ਵਜੇ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਕਾਂਗਰਸ ਇਕ ਸੀਟ ਨਾਲ ਭਾਜਪਾ ਤੋਂ ਅੱਗੇ ਸੀ ਪਰ ਸਵੇਰੇ 9.30 ਵਜੇ ਤੱਕ ਤਸਵੀਰ ਬਦਲ ਗਈ ਅਤੇ ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ। ਰਾਜਸਥਾਨ ਵਿੱਚ ਵੀ ਅਜਿਹਾ ਹੀ ਹੋਇਆ। ਕਾਂਗਰਸ ਨੇ ਬੜ੍ਹਤ ਨਾਲ ਸ਼ੁਰੂਆਤ ਕੀਤੀ ਪਰ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ 15 ਮਿੰਟ ਬਾਅਦ ਹੀ ਇਹ ਭਾਜਪਾ ਤੋਂ ਪਛੜ ਗਈ।ਡੇਢ ਘੰਟੇ ਬਾਅਦ ਭਾਜਪਾ ਕਰੀਬ 20 ਸੀਟਾਂ ਨਾਲ ਕਾਂਗਰਸ ਤੋਂ ਅੱਗੇ ਹੋ ਗਈ।ਛੱਤੀਸਗੜ੍ਹ 'ਚ ਪਹਿਲੇ ਨੱਬੇ ਮਿੰਟ ਦੇ ਰੁਝਾਨਾਂ 'ਚ ਕਾਂਗਰਸ ਭਾਜਪਾ ਤੋਂ ਅੱਗੇ ਸੀ ਪਰ 91ਵੇਂ ਮਿੰਟ ਤੋਂ ਗੱਲ ਬਰਾਬਰ ਹੋ ਗਈ। ਦੂਜੇ ਪਾਸੇ ਤੇਲੰਗਾਨਾ ਵਿੱਚ ਬੀਆਰਐਸ ਸ਼ੁਰੂ ਤੋਂ ਹੀ ਪਛੜ ਰਹੀ ਸੀ ਅਤੇ ਕਾਂਗਰਸ ਬਹੁਮਤ ਦੇ ਅੰਕੜਿਆਂ ਤੋਂ ਮਜ਼ਬੂਤੀ ਨਾਲ ਅੱਗੇ ਚਲੀ ਗਈ।