ਚੰਡੀਗੜ੍ਹ, 28 ਨਵੰਬਰ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਦੀ ਵਿੱਚ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਵਿਅਕਤੀ ਨੇ ਆਪਣੀ ਭਾਣਜੀ ਨੂੰ ਸ਼ਗਨ ਵਿੱਚ ਇਕ ਕਰੋੜ, 11 ਲੱਖ, 11 ਹਜ਼ਾਰ 101 ਰੁਪਏ ਦਿੱਤੇ ਹਨ। ਰੇਵਾੜੀ ਸ਼ਹਿਰ ਵਿੱਚ ਇਕ ਵਿਅਕਤੀ ਨੇ ਆਪਣੀ ਭਾਣਜੀ ਦੇ ਵਿਆਹ ਵਿੱਚ ਰਿਵਾਜ ਮੁਤਾਬਕ ਨਾਨਕਸ਼ੱਕ ਵਿੱਚ ਕਰੋੜ ਤੋਂ ਵੱਧ ਪੈਸੇ ਪਾਏ ਜਾਣ ਦੀ ਚਰਚਾ ਹੋ ਰਹੀ ਹੈ। ਕ੍ਰੇਨ ਦਾ ਕਾਰੋਬਾਰੀ ਸਤਬੀਰ ਪਿੰਡ ਵਿੱਚ ਹੀ ਰਹਿੰਦਾ ਹੈ। ਸਤਬੀਰ ਨੇ ਆਪਣੀ ਵਿਧਵਾ ਭੈਣ ਦੇ ਘਰ ਨੋਟਾਂ ਦੀਆਂ ਗੱਡੀਆਂ ਦਾ ਢੇਰ ਲਗਾ ਦਿੱਤਾ। ਇਕੱਲੇ ਨੋਟਾਂ ਦਾ ਢੇਰ ਹੀ ਨਹੀਂ ਲਗਾਇਆ ਇਸ ਦੇ ਨਾਲ ਕਰੋੜਾਂ ਰੁਪਏ ਦੇ ਗਹਿਣੇ ਵੀ ਦਿੱਤੇ।
ਦਿੱਲੀ ਜੈਪੁਰ ਹਾਈਵੇ ਨਾਲ ਲੱਗਦੇ ਪਿੰਡ ਆਸਲਵਾਸ ਦੇ ਰਹਿਣ ਵਾਲੇ ਸਤਬੀਰ ਦੀ ਭੈਣ ਦਾ ਵਿਆਹ ਸਿੰਦਰਪੁਰ ਵਿੱਚ ਹੋਇਆ ਸੀ। ਉਹ ਕਾਫੀ ਲੰਬੇ ਸਮੇਂ ਤੋਂ ਗੜ੍ਹੀ ਬੋਲਨੀ ਰੋਡ ਸਥਿਤ ਪਦੈਯਾਵਾਸ ਦੇ ਕੋਲ ਪਰਿਵਾਰ ਨਾਲ ਰਹਿੰਦੀ ਹੈ। ਸਤਬੀਰ ਦੀ ਇਕਲੌਤੀ ਭੈਣ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸਦੀ ਇਕ ਹੀ ਭਾਣਜੀ ਹੈ।ਭਾਣਜੀ ਦੇ ਵਿਆਹ ਤੋਂ ਪਹਿਲਾਂ ਨਾਨਕਿਆਂ ਵੱਲੋਂ ਨਾਨਕਸ਼ੱਕ ਦੀ ਰਸਮ ਨਿਭਾਉਣ ਲਈ ਸਤਬੀਰ ਆਪਣੇ ਪਿੰਡ ਦੇ ਮੌਜਿਜ ਲੋਕਾਂ ਨਾਲ ਭੈਣ ਦੇ ਕਰ ਪਹੁੰਚਿਆ। ਇਸ ਦੌਰਾਨ ਸਤਬੀਰ ਨੇ 500-500 ਦੇ ਨੋਟਾਂ ਦੀਆਂ ਗੱਡੀਆਂ ਨਾਲ ਭੈਣ ਦੇ ਘਰ ਢੇਰ ਲਗਾ ਦਿੱਤਾ। ਪੂਰਾ ਇਕ ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਸ਼ਗਨ ਵਜੋਂ ਪਾਏ।