ਥਿਰੂਵਨੰਤਾਪੁਰਮ, 26 ਨਵੰਬਰ, ਦੇਸ਼ ਕਲਿਕ ਬਿਊਰੋ :
ਕੇਰਲ ਦੀ ਕੋਚੀਨ ਯੂਨੀਵਰਸਿਟੀ ਵਿੱਚ ਟੇਕ ਫੈਸਟ ਦੌਰਾਨ ਭਗਦੜ ਮੱਚ ਗਈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਸ਼ਨੀਵਾਰ ਰਾਤ ਨੂੰ ਕੋਚੀਨ ਯੂਨੀਵਰਸਿਟੀ ਵਿੱਚ ਭਗਦੜ ਵਿੱਚ ਚਾਰ ਵਿਦਿਆਰਥੀ ਮਾਰੇ ਗਏ ਅਤੇ 60 ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ 2 ਲੜਕੇ ਅਤੇ 2 ਲੜਕੀਆਂ ਸ਼ਾਮਲ ਹਨ।ਇਹ ਹਾਦਸਾ ਯੂਨੀਵਰਸਿਟੀ ਦੇ ਸਾਲਾਨਾ ਸਮਾਗਮ ਦੌਰਾਨ ਵਾਪਰਿਆ। ਜਾਰਜ ਨੇ ਕਿਹਾ ਕਿ ਚਾਰ ਲੋਕਾਂ ਨੂੰ ਕਲਾਮਾਸੇਰੀ ਮੈਡੀਕਲ ਕਾਲਜ ਲਿਆਂਦਾ ਗਿਆ।ਇਹ ਸਮਾਗਮ ਓਪਨ ਏਅਰ ਸਟੇਡੀਅਮ ਵਿੱਚ ਚੱਲ ਰਿਹਾ ਸੀ। ਨਿਖਿਤਾ ਗਾਂਧੀ ਦਾ ਗੀਤ ਸ਼ੁਰੂ ਹੋਣ ਤੋਂ ਬਾਅਦ ਭੀੜ ਵਧ ਗਈ ਕਿਉਂਕਿ ਵਿਦਿਆਰਥੀਆਂ ਤੋਂ ਇਲਾਵਾ ਕੁਝ ਬਾਹਰੀ ਲੋਕ ਵੀ ਕੈਂਪਸ 'ਚ ਆਏ ਸਨ। ਇਸ ਦੌਰਾਨ ਜਦੋਂ ਮੀਂਹ ਸ਼ੁਰੂ ਹੋ ਗਿਆ ਤਾਂ ਲੋਕ ਨੇੜਲੇ ਆਡੀਟੋਰੀਅਮ ਵਿੱਚ ਪਹੁੰਚ ਗਏ, ਜਿਸ ਕਾਰਨ ਉਥੇ ਭੀੜ ਇਕੱਠੀ ਹੋ ਗਈ ਅਤੇ ਭਗਦੜ ਮਚ ਗਈ। ਜ਼ਖਮੀਆਂ ਨੂੰ ਇਲਾਜ ਲਈ ਕਲਾਮਸੇਰੀ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ।