ਕਈ ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਦਾ ਵਿਰੋਧ,’ਸੜਕ ਨਹੀਂ, ਵੋਟ ਨਹੀਂ’ ਦੇ ਨਾਅਰੇ ਲੱਗੇ
ਰਾਏਪੁਰ, 17 ਨਵੰਬਰ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਅੱਜ ਸਵੇਰੇ 7 ਵਜੇ ਤੋਂ 70 ਸੀਟਾਂ ਲਈ ਵੋਟਿੰਗ ਜਾਰੀ ਹੈ। ਨਕਸਲ ਪ੍ਰਭਾਵਿਤ ਸੀਟ ਬਿੰਦਰਾਵਗੜ੍ਹ 'ਤੇ ਅਤੇ ਬਾਕੀ 69 ਸੀਟਾਂ 'ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਸਵੇਰੇ 9 ਵਜੇ ਤੱਕ ਸੂਬੇ 'ਚ 5.71 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਮਤਦਾਨ ਗਰਿਆਬੰਦ ਵਿੱਚ 10.50% ਅਤੇ ਸਕਤੀ ਵਿੱਚ ਸਭ ਤੋਂ ਘੱਟ 2.69% ਵੋਟਿੰਗ ਹੋਈ ਹੈ।ਪਿੰਡ ਵਾਸੀਆਂ ਨੇ ਬਿਲਾਸਪੁਰ ਵਿੱਚ ਵੋਟਿੰਗ ਦਾ ਵਿਰੋਧ ਕੀਤਾ ਹੈ। ਮਸਤੂਰੀ ਵਿਧਾਨ ਸਭਾ ਦੀ ਪੰਚਾਇਤ ਮਾਨਿਕਪੁਰ, ਧੁੰਮਾ ਦੇ ਪੋਲਿੰਗ ਨੰਬਰ 143, 44 ਅਤੇ 146 ਵਿੱਚ ਵੋਟਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਤੱਕ ਇੱਕ ਵੀ ਪਿੰਡ ਵਾਸੀ ਵੋਟ ਪਾਉਣ ਨਹੀਂ ਆਇਆ। ਸੜਕਾਂ, ਨਾਲੀਆਂ, ਪਾਣੀ ਆਦਿ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਜਦੋਂ ਪ੍ਰਸ਼ਾਸਨ ਦੀ ਟੀਮ ਮਨਾਉਣ ਆਈ ਤਾਂ ਪਿੰਡ ਵਾਸੀਆਂ ਨੇ ਸੜਕ ਨਹੀਂ, ਵੋਟ ਨਹੀਂ ਦੇ ਨਾਅਰੇ ਲਾਏ।