ਲਖਨਊ, 15 ਨਵੰਬਰ, ਦੇਸ਼ ਕਲਿਕ ਬਿਊਰੋ :
ਮਸ਼ਹੂਰ ਕਾਰੋਬਾਰੀ ਸੁਬਰਤ ਰਾਏ ਸਹਾਰਾ ਦਾ ਮੰਗਲਵਾਰ ਰਾਤ 75 ਸਾਲ ਦੀ ਉਮਰ 'ਚ ਮੁੰਬਈ 'ਚ ਦਿਹਾਂਤ ਹੋ ਗਿਆ। ਸਹਾਰਾ ਪਰਿਵਾਰ ਦੇ ਮੁਖੀ ਸੁਬਰਤ ਰਾਏ ਲੰਬੇ ਸਮੇਂ ਤੋਂ ਗੰਭੀਰ ਬਿਮਾਰ ਸਨ ਅਤੇ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।ਅੱਜ ਬੁੱਧਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਖਨਊ ਦੇ ਸਹਾਰਾ ਸ਼ਹਿਰ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।ਸਹਾਰਾ ਇੰਡੀਆ ਨੇ ਦੱਸਿਆ ਕਿ ਸੁਬਰਤ ਰਾਏ ਸਹਾਰਾ ਮੈਟਾਸਟੈਟਿਕ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਪੀੜਤ ਸੀ। 14 ਨਵੰਬਰ 2023 ਨੂੰ ਰਾਤ 10.30 ਵਜੇ ਦਿਲ ਦੀ ਧੜਕਣ ਬੰਦ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ 12 ਨਵੰਬਰ ਤੋਂ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਅਤੇ ਮੈਡੀਕਲ ਖੋਜ ਸੰਸਥਾ (ਕੇਡੀਏਐਚ) ਵਿੱਚ ਦਾਖਲ ਸੀ।