ਥਿਰੂਵਨੰਥਾਪੁਰਮ, 29 ਅਕਤੂਬਰ, ਦੇਸ਼ ਕਲਿਕ ਬਿਊਰੋ :
ਕੇਰਲ ਦੇ ਏਰਨਾਕੁਲਮ ਵਿੱਚ ਅੱਜ ਐਤਵਾਰ ਨੂੰ ਇੱਕ ਕਨਵੈਨਸ਼ਨ ਸੈਂਟਰ ਵਿੱਚ ਤਿੰਨ ਧਮਾਕੇ ਹੋਏ। ਇਸ ਘਟਨਾ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਰਿਪੋਰਟਾਂ ਮੁਤਾਬਕ ਸਵੇਰੇ 9.30 ਵਜੇ ਦੇ ਕਰੀਬ ਕਲਾਮਾਸੇਰੀ ਸਥਿਤ ਕਨਵੈਨਸ਼ਨ ਸੈਂਟਰ 'ਚ ਲੋਕ ਪ੍ਰਾਰਥਨਾ ਕਰ ਰਹੇ ਸਨ। ਇਸੇ ਦੌਰਾਨ 5 ਮਿੰਟ ਦੇ ਅੰਦਰ ਹੀ ਲਗਾਤਾਰ ਤਿੰਨ ਧਮਾਕੇ ਹੋਏ। ਸੰਗਠਨ ਦੇ ਸਥਾਨਕ ਬੁਲਾਰੇ ਟੀਏ ਸ਼੍ਰੀਕੁਮਾਰ ਨੇ ਕਿਹਾ ਕਿ ਕਨਵੈਨਸ਼ਨ ਹਾਲ ਵਿਚ 9:45 ਵਜੇ ਤਿੰਨ ਧਮਾਕੇ ਹੋਏ। ਇਹ ਧਮਾਕੇ ਪ੍ਰਾਰਥਨਾ ਸਮਾਪਤ ਹੋਣ ਦੇ ਕੁਝ ਸਕਿੰਟਾਂ ਦੇ ਅੰਦਰ ਹੋਏ। ਪਹਿਲਾ ਧਮਾਕਾ ਹਾਲ ਦੇ ਵਿਚਕਾਰ ਹੋਇਆ। ਕੁਝ ਸਕਿੰਟਾਂ ਬਾਅਦ, ਹਾਲ ਦੇ ਦੋਵੇਂ ਪਾਸੇ ਦੋ ਹੋਰ ਧਮਾਕੇ ਹੋਏ। ਜਿੱਥੇ ਏਰਨਾਕੁਲਮ ਵਿੱਚ ਧਮਾਕਾ ਹੋਇਆ। ਇਸ ਦੇ ਆਲੇ-ਦੁਆਲੇ ਲੋਕ ਰਹਿੰਦੇ ਹਨ।