ਨਵੀਂ ਦਿੱਲੀ, 19 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਭਾਰਤੀ ਰੇਲਵੇ ਦਾ ਇਕ ਹੈਰਾਨੀ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਰੇਲ ਗੱਡੀ ਦਾ ਡਰਾਈਵਰ ਗੱਡੀ ਹੀ ਰੋਕਣੀ ਭੁੱਲ ਗਿਆ ਹੈ। ਸਟੇਸ਼ਨ ਉਤੇ ਬੈਠੀਆਂ ਸਵਾਰੀਆਂ ਉਡੀਕ ਕਰਦੀਆਂ ਰਹੀਆਂ, ਪ੍ਰੰਤੂ ਰੇਲ ਗੱਡੀ ਨਾਲ ਰੁਕੀ। ਇਹ ਮਾਮਲਾ ਪੂਰਬੀ ਉਤਰ ਰੇਲਵੇ ਦੇ ਵਾਰਾਣਸੀ ਰੇਲ ਮੰਡਲ ਦਾ ਹੈ, ਬੁੱਧਵਾਰ ਨੂੰ ਛਪਰਾ ਤੋਂ ਫਰੂਖਾਬਾਦ ਜਾਣ ਵਾਲੀ ਗੱਡੀ ਆਪਣੇ ਸਮੇਂ ਉਤੇ ਸ਼ਾਮ 6 ਵਜੇ ਚੱਲੀ। ਇਸ ਤੋਂ ਬਾਅਦ ਅਗਲੇ ਸਟੇਸ਼ਨ ਉਤੇ ਰੁਕੀ, ਜਿੱਥੋਂ ਯਾਤਰੀ ਗੱਡੀ ਵਿੱਚ ਸਵਾਰ ਹੋਏ। ਇਸ ਤੋਂ ਬਾਅਦ ਗੱਡੀ ਆਪਣੇ ਦੂਜੇ ਸਟੇਸ਼ਨ ਮਾਂਝੀ ਹਾਲਟ ਸਟੇਸ਼ਨ ਲਈ ਅੱਗੇ ਵੱਧਣ ਲੱਗੀ, ਗੱਡੀ ਮਾਂਝੀ ਹਾਲਤ ਉਤੇ ਰੁਕਣ ਹੀ ਵਾਲੀ ਸੀ ਕਿ ਰੇਲਗੱਡੀ ਦੀ ਸਪੀਡ ਘੱਟ ਹੋਣ ਦੀ ਬਜਾਏ ਵਧਣ ਲੱਗੀ, ਜਿਸ ਕਾਰਨ ਯਾਤਰੀਆਂ ਨੂੰ ਅੱਗੇ ਜਾਣਾ ਪਿਆ।
ਜਦੋਂ ਗੱਡੀ ਦੇ ਲੋਕੋ ਪਾਈਲਟ ਅਤੇ ਹੋਰ ਸਟਾਫ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਆਨਨ-ਫਾਨਨ ਰੇਲ ਗੱਡੀ ਨੂੰ ਸਰਯੂ ਨਦੀ ਉਤੇ ਬਣੇ ਰੇਲਵੇ ਬ੍ਰਿਜ ਉਤੇ ਰੋਕਿਆ ਗਿਆ, ਇਸ ਤੋਂ ਬਾਅਦ ਗੱਡੀ ਦੇ ਡਰਾਈਵਰ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਫਿਰ ਗੱਡੀ ਨੂੰ ਮਾਂਝੀ ਹਾਲਟ ਉਤੇ ਲਿਜਾਇਆ ਗਿਆ, ਜਿੱਥੇ ਉਡੀਕ ਕਰ ਰਹੇ ਯਤਾਰੀਆਂ ਨੂੰ ਚੜ੍ਹਾਇਆ।ਇਸ ਤੋਂ ਪਹਿਲਾਂ ਰੇਲ ਗੱਡੀ ਕਰੀਬ 20 ਮਿੰਟ ਰੇਲਵੇ ਬ੍ਰਿਜ ਉਤੇ ਰੁਕੀ ਰਹੀ। ਪੁਲ ਉਤੇ ਰੇਲ ਗੱਡੀ ਖੜ੍ਹੇ ਹੋਣ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਵਾਰਾਣਸੀ ਰੇਲ ਮੰਡਲ ਦੇ ਡੀਆਰਐਮ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦੇ ਹੁਕਮ ਦਿੱਤੇ ਹਨ।