ਜੈਪੁ: 14 ਅਕਤੂਬਰ, ਦੇਸ਼ ਕਲਿੱਕ ਬਿਓਰੋ
ਰਾਜਸਥਾਨ ਵਿੱਚ ਬੀ ਜੇ ਪੀ ਦੇ ਪੁਰਾਣੇ ਲੀਡਰਾਂ ਵੱਲੋਂ ਬਗਾਵਤ ਦਾ ਵਿਗਲ ਵਜਾ ਦਿੱਤਾ ਗਿਆ ਹੈ।
ਪਾਰਟੀ ਦੇ ਪੁਰਾਣੇ ਨੇਤਾਵਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤਾ ਜਾਂਦਾ ਤਾਂ ਉਹ ਹਰ ਹਾਲਤ ਵਿੱਚ ਆਜ਼ਾਦ ਜਾਂ ਕਿਸੇ ਹੋਰ ਪਾਰਟੀ ਵੱਲੋਂ ਟਿਕਟ ‘ਤੇ ਚੋਣ ਲੜਣਗੇ। ਹਾਲ ਹੀ ਵਿੱਚ 41 ਉਮੀਦਵਾਰਾਂ ਦੀ ਜਾਰੀ ਕੀਤੀ ਲਿਸਟ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾਵਾਂ ਦੀਆਂ ਇਹ ਆਵਾਜ਼ਾਂ ਨਿੱਕਲ ਕੇ ਆ ਰਹੀਆਂ ਹਨ ਜੋ ਕੇਂਦਰੀ ਲੀਡਰਸ਼ਿਪ ਲਈ ਵੱਡੀ ਸਿਰਦਰਦੀ ਬਣ ਰਹੀਆਂ ਹਨ। ਬਾਗੀ ਲੀਡਰਾਂ ਵਿੱਚ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਵਸ਼ੁੰਦਰਾ ਰਾਜੇ ਸਿੰਧੀਆ ਦੇ ਵਫਾਦਾਰ ਹਨ।ਜਿਨ੍ਹਾਂ ਵਿੱਚ ਝੋਤਵਾੜਾ ਤੋਂ ਰਾਜਪਾਲ ਸਿੰਘ ਸੇਖਾਵਤ, ਕਿਸ਼ਨਗੜ੍ਹ ਤੋਂ ਵਿਕਾਸ ਚੌਧਰੀ, ਦਿਓਲੀ ਓਲੀਆਰਾ ਤੋਂ ਰਾਜਿੰਦਰ ਗੁਰਜਰ ਅਤੇ ਨਗਰ ਤੋਂ ਅਨੀਤਾ ਗੁਰਜਰ ਦੇ ਨਾਂ ਵਰਨਣਯੋਗ ਹਨ ਜੋ ਆਪਣੀਆਂ ਪੁਰਾਣੀਆਂ ਸੀਟਾਂ ਤੋਂ ਹਰ ਹਾਲਤ ‘ਚ ਚੋਣ ਲੜਣ ਲਈ ਬਜ਼ਿੱਦ ਹਨ।
ਪਾਰਟੀ ਲਈ ਸਿੱਧਾ ਸੰਦੇਸ਼ ਹੈ, ਜਾਂ ਤਾਂ ਜੈਪੁਰ (ਦਿਹਾਤੀ) ਤੋਂ ਐਮ ਪੀ ਰਾਜਵਰਧਨ ਸਿੰਘ ਦੀ ਟਿਕਟ ‘ਤੇ ਮੁੜ ਵਿਚਾਰ ਕੀਤਾ ਜਾਵੇ ਨਹੀਂ ਤਾਂ ਫਿਰ ਸੇਖਾਵਤ ਚੋਣ ਲੜਣਗੇ।
ਪਿਛਲੇ ਕੁਝ ਦਿਨਾਂ ਤੋਂ ਸੇਖਾਵਤ, ਰਜਿੰਦਰਾ ਗੁਰਜਰ ਦੇ ਵਿਅਕਤੀ ਵੱਖ ਵੱਖ ਢੰਗ ਨਾਲ ਪਾਰਟੀ ਨੂੰ ਆਪਣਾ ਰੋਸ ਜਤਾ ਚੁੱਕੇ ਹਨ। ਅਨੀਤਾ ਤੇ ਚੌਧਰੀ ਦੇ ਸਮਰਥਕ ਵੀ ਖੁੱਲੇਆਮ ਐਲਾਨ ਕਰ ਚੁੱਕੇ ਹਨ ਕਿ ਉਹ ਬੀ ਜੇ ਪੀ ਦੇ ਉਮੀਦਵਾਰਾਂ ਦੇ ਖਿਲਾਫ ਚੋਣ ਲੜਣਗੇ। ਨਰਪਤ ਸਿੰਘ ਰਾਜਵੀ, ਜੋ ਉਪ ਰਾਸ਼ਟਰਪਤੀ ਭੇਰੋਂ ਸਿੰਘ ਸ਼ੇਖਾਵਤ ਦੇ ਜਵਾਈ ਹਨ, ਵੀ ਜੈਪੁਰ ਦੀ ਰਾਜਕੁਮਾਰੀ ਖਿਲਾਫ ਟਿੱਪਣੀਆਂ ਕਰ ਰਹੇ ਹਨ।