ਫੌਜ ਦੇ 22 ਜਵਾਨਾਂ ਸਮੇਤ 102 ਲੋਕ ਅਜੇ ਵੀ ਲਾਪਤਾ
ਗੰਗਟੋਕ, 5 ਅਕਤੂਬਰ, ਦੇਸ਼ ਕਲਿਕ ਬਿਊਰੋ :
ਸਿੱਕਮ 'ਚ ਮੰਗਲਵਾਰ ਰਾਤ ਨੂੰ 1.30 ਵਜੇ ਦੇ ਕਰੀਬ ਬੱਦਲ ਫਟਣ ਦੀ ਘਟਨਾ 'ਚ ਹੁਣ ਤੱਕ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 26 ਲੋਕ ਜ਼ਖਮੀ ਹਨ। ਫੌਜ ਦੇ 22 ਜਵਾਨਾਂ ਸਮੇਤ 102 ਲੋਕ ਅਜੇ ਵੀ ਲਾਪਤਾ ਹਨ। ਪਾਕਿਯੋਂਗ ਦੇ ਜ਼ਿਲ੍ਹਾ ਮੈਜਿਸਟਰੇਟ ਤਾਸ਼ੀ ਚੋਪੇਲ ਨੇ ਸਾਰੇ ਸੈਨਿਕਾਂ ਦੇ ਸ਼ਹੀਦ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਅਧਿਕਾਰਤ ਪੁਸ਼ਟੀ ਆਉਣੀ ਅਜੇ ਹੋਣੀ ਬਾਕੀ ਹੈ।ਵਿਗਿਆਨੀਆਂ ਨੂੰ ਖਦਸ਼ਾ ਹੈ ਕਿ ਨੇਪਾਲ ਵਿੱਚ ਆਏ ਭੂਚਾਲ ਕਾਰਨ ਸਿੱਕਮ ਦੀ ਲੋਹਾਂਸਕ ਝੀਲ ਟੁੱਟ ਗਈ। ਇਸ ਦਾ ਦਾਇਰਾ ਇੱਕ ਤਿਹਾਈ ਰਹਿ ਗਿਆ ਹੈ। ਜਦੋਂ ਬੱਦਲ ਫਟਿਆ ਤਾਂ ਝੀਲ ਘੱਟ ਦਾਇਰੇ ਕਾਰਨ ਇੰਨਾ ਪਾਣੀ ਰੋਕ ਨਹੀਂ ਸਕੀ। ਇਸ ਕਾਰਨ ਤੀਸਤਾ ਨਦੀ ਵਿੱਚ ਹੜ੍ਹ ਆ ਗਿਆ।ਨਦੀ ਦੇ ਪਾਣੀ ਦਾ ਪੱਧਰ 15 ਤੋਂ 20 ਫੁੱਟ ਤੱਕ ਵੱਧ ਗਿਆ। ਇਸ ਤੋਂ ਬਾਅਦ ਨਦੀ ਦੇ ਨਾਲ ਲੱਗਦੇ ਇਲਾਕੇ ਹੜ੍ਹਾਂ ਦੀ ਮਾਰ ਹੇਠ ਆ ਗਏ। ਨਦੀ ਦੇ ਨਾਲ ਲੱਗਦੇ ਇਲਾਕੇ 'ਚ ਫੌਜ ਦਾ ਕੈਂਪ ਸੀ, ਜੋ ਹੜ੍ਹ 'ਚ ਵਹਿ ਗਿਆ ਅਤੇ ਉਥੇ ਖੜ੍ਹੇ 41 ਵਾਹਨ ਡੁੱਬ ਗਏ।