ਨਵੀਂ ਦਿੱਲੀ, 4 ਅਕਤੂਬਰ, ਦੇਸ਼ ਕਲਿਕ ਬਿਊਰੋ :
ਈਡੀ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਦੀ ਟੀਮ ਅੱਜ ਬੁੱਧਵਾਰ ਸਵੇਰੇ 7 ਵਜੇ ਉਨ੍ਹਾਂ ਦੇ ਦਿੱਲੀ ਸਥਿਤ ਘਰ ਪਹੁੰਚੀ ਸੀ। 10 ਘੰਟੇ ਤੱਕ ਚੱਲੀ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।ਦੱਸਿਆ ਜਾ ਰਿਹਾ ਹੈ ਕਿ ਐਕਸਾਈਜ਼ ਪਾਲਿਸੀ ਮਾਮਲੇ 'ਚ ਕਰੀਬ 7-8 ਅਧਿਕਾਰੀ ਜਾਂਚ ਕਰ ਰਹੇ ਸਨ। ਸੰਜੇ ਸਿੰਘ ਦਾ ਨਾਂ ਆਬਕਾਰੀ ਨੀਤੀ ਕੇਸ ਦੀ ਚਾਰਜਸ਼ੀਟ ਵਿੱਚ ਵੀ ਹੈ। ਮਨੀਸ਼ ਸਿਸੋਦੀਆ ਇਸ ਮਾਮਲੇ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਹਨ।