ਗਾਂਧੀਨਗਰ, 21 ਸਤੰਬਰ, ਆਈਏਐਨਐਸ :
ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਵਿੱਚ ਇਕ ਕਾਰ ਝੀਲ ਵਿੱਚ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ 18 ਸਤੰਬਰ ਨੂੰ ਹੋਈ ਸੀ, ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਕਾਰ ਡਰਾਈਵਰ ਨੇ ਹਨ੍ਹੇਰੇ ਕਾਰਨ ਗਲਤ ਅਨੁਮਾਨ ਲਗਾਇਆ ਹੋਇਆ ਹੈ। ਹਾਦਸੇ ਸਮੇਂ ਕਾਰ ਵਿੱਚ ਪੰਜ ਲੋਕ ਮੌਜੂਦ ਸਨ। ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਜਦੋਂ ਕਿ ਕਾਰ ਡਰਾਈਵਰ ਅਜੇ ਵੀ ਲਾਪਤਾ ਹੈ।
ਪੁਲਿਸ ਨੇ ਕਿਹਾ ਕਿ ਕਾਰ ਰਾਜਸਥਾਨ ਤੋਂ ਵਾਪਸ ਆ ਰਹੀ ਸੀ, ਉਸ ਸਮੇਂ ਦਸ਼ੇਲਾ ਪਿੰਡ ਦੇ ਕੋਲ ਇਕ ਝੀਲ ਵਿੱਚ ਡਿੱਗ ਗਈ, ਜਿਸ ਨਾਲ ਉਸ ਵਿੱਚ ਸਵਾਰ ਡੁੱਬ ਗਏ। ਅਧਿਕਾਰੀ ਨੇ ਦੱਸਿਆ ਕਿ ਕਾਰ ਡਰਾਈਵਰ ਨੇ ਰਾਤ ਨੂੰ ਰੋਡ ਦੀ ਸਥਿਤੀ ਨੂੰ ਗਲਤ ਤਰੀਕੇ ਨਾਲ ਸਮਝਿਆ ਹੋਵੇਗਾ ਅਤੇ ਅਣਜਾਣ ਵਿੱਚ ਵਾਹਨ ਨੂੰ ਝੀਲ ਵਿੱਚ ਸੁੱਟ ਦਿੱਤਾ, ਕਿਉਂਕਿ ਮੀਂਹ ਕਾਰਨ ਸਾਈਡ ਦੀ ਸੜਕ ਉਤੇ ਪਾਣੀ ਭਰ ਗਿਆ ਸੀ। ਸਾਰੇ ਮਰਨ ਵਾਲੀਆਂ ਦੀ ਉਮਰ ਲਗਭਗ 20 ਸਾਲ ਦੇ ਆਸਪਾਸ ਦੱਸੀ ਜਾ ਰਹੀ ਹੈ।