ਭੁਵਨੇਸ਼ਵਰ, 20 ਸਤੰਬਰ, ਦੇਸ਼ ਕਲਿਕ ਬਿਊਰੋ :
ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ਦੇ ਜੂਨਾਗੜ੍ਹ ਥਾਣੇ ਦੇ ਅਧੀਨ ਦੇਸੀਗਾਓਂ ਪਿੰਡ ਨੇੜੇ ਇੱਕ ਟਰੱਕ ਅਤੇ ਇੱਕ ਆਟੋ ਰਿਕਸ਼ਾ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਗੰਭੀਰ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਪਿਤਾ, ਉਸ ਦਾ ਪੁੱਤਰ ਅਤੇ ਭਤੀਜਾ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਜ਼ਿਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਲੋਕ ਥੁਆਮੁਲ ਰਾਮਪੁਰ ਤੋਂ ਜੂਨਾਗੜ੍ਹ ਜਾ ਰਹੇ ਸਨ।