ਕਰਾਉਡ ਫੰਡਿੰਗ ਰਾਹੀਂ ਪੈਸਾ ਇਕੱਠਾ ਕੀਤਾ, ਆਮ ਆਦਮੀ ਪਾਰਟੀ ਨੇ ਕੀਤੀ ਮੱਦਦ
ਨਵੀਂ ਦਿੱਲੀ, 13 ਸਤੰਬਰ, ਦੇਸ਼ ਕਲਿਕ ਬਿਊਰੋ :
ਦਿੱਲੀ 'ਚ ਰਹਿਣ ਵਾਲੇ 18 ਮਹੀਨੇ ਦੇ ਬੱਚੇ ਨੂੰ 17.5 ਕਰੋੜ ਰੁਪਏ ਦਾ ਟੀਕਾ ਲੱਗਾ ਹੈ। ਉਹ ਦੁਨੀਆ ਦੀ ਸਭ ਤੋਂ ਰੇਅਰ ਬਿਮਾਰੀ ਸਪਾਈਨਲ ਮਸਕੂਲਰ ਐਟ੍ਰੋਫੀ (ਐਸਐਮਏ) ਤੋਂ ਪੀੜਤ ਹੈ। ਇਸ ਦੇ ਲਈ ਬੱਚੇ ਨੂੰ 17.5 ਕਰੋੜ ਰੁਪਏ ਦਾ ਟੀਕਾ ਲਗਵਾਉਣਾ ਪਿਆ, ਜੋ ਭਾਰਤ ਵਿੱਚ ਉਪਲਬਧ ਨਹੀਂ ਸੀ। ਇਹ ਟੀਕਾ ਅਮਰੀਕਾ ਤੋਂ ਮੰਗਵਾਇਆ ਗਿਆ ਸੀ। ਅਮਰੀਕੀ ਕੰਪਨੀ ਨੇ 17.5 ਕਰੋੜ ਦਾ ਟੀਕਾ 10.5 ਕਰੋੜ ਰੁਪਏ 'ਚ ਦਿੱਤਾ। ਭਾਰਤ ਨੇ ਇਸ 'ਤੇ ਲੱਗਣ ਵਾਲੀ ਡਿਊਟੀ ਵੀ ਹਟਾ ਦਿੱਤੀ। ਬੱਚੇ ਦੇ ਟੀਕੇ ਲਈ ਕਰਾਉਡ ਫੰਡਿੰਗ ਰਾਹੀਂ ਪੈਸਾ ਇਕੱਠਾ ਕੀਤਾ ਗਿਆ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਅਤੇ ਸੰਜੇ ਸਿੰਘ ਨੇ ਵੀ ਪੈਸੇ ਇਕੱਠੇ ਕਰਨ ਵਿੱਚ ਮਦਦ ਕੀਤੀ। ਟੀਕਾ ਲਗਾਉਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੱਚੇ ਦੇ ਘਰ ਗਏ ਅਤੇ ਉਸ ਦਾ ਹਾਲ-ਚਾਲ ਪੁੱਛਿਆ।ਬੱਚੇ ਦਾ ਨਾਂ ਕਨਵ ਜਾਂਗੜਾ ਹੈ, ਜੋ ਦਿੱਲੀ ਦੇ ਨਜਫਗੜ੍ਹ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਬੱਚੇ ਦੀਆਂ ਲੱਤਾਂ ਵਿੱਚ ਕੋਈ ਹਿੱਲਜੁਲ ਨਹੀਂ ਸੀ। ਇਹ ਸਮੱਸਿਆ ਹੌਲੀ-ਹੌਲੀ ਵਧਦੀ ਜਾ ਰਹੀ ਸੀ।ਬਿਮਾਰੀ ਪੇਟ ਤੱਕ ਪਹੁੰਚ ਗਈ ਸੀ।ਜਦੋਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬੱਚੇ ਨੂੰ ਰੇਅਰ ਬੀਮਾਰੀ ਹੈ।