ਨਵੀਂ ਦਿੱਲੀ, 10 ਸਤੰਬਰ, ਦੇਸ਼ ਕਲਿਕ ਬਿਊਰੋ :
ਰਾਸ਼ਟਰੀ ਰਾਜਧਾਨੀ 'ਚ ਜੀ-20 ਸੰਮੇਲਨ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਇਸ ਦੀ ਸ਼ੁਰੂਆਤ ਰਾਜਘਾਟ 'ਤੇ ਵਿਸ਼ਵ ਨੇਤਾਵਾਂ ਦੇ ਆਉਣ ਨਾਲ ਹੋਵੇਗੀ। ਇਸ ਤੋਂ ਬਾਅਦ ਸਾਰੇ ਭਾਰਤ ਮੰਡਪਮ ਦੇ ਲੀਡਰਜ਼ ਲਾਉਂਜ ਵਿੱਚ ਵਾਪਸ ਪਰਤਣਗੇ। ਫਿਰ ਵਨ ਫਿਊਚਰ 'ਤੇ ਆਖਰੀ ਸੈਸ਼ਨ ਹੋਵੇਗਾ। ਅੰਤ ਵਿੱਚ, ਨਵੀਂ ਦਿੱਲੀ ਘੋਸ਼ਣਾ ਪੱਤਰ ਜਾਰੀ ਕੀਤਾ ਜਾਵੇਗਾ।ਸੰਮੇਲਨ ਦੇ ਪਹਿਲੇ ਦਿਨ ਕਈ ਅਹਿਮ ਗੱਲਾਂ ਹੋਈਆਂ। ਰੂਸ-ਯੂਕਰੇਨ ਯੁੱਧ ਤੋਂ ਬਾਅਦ ਜੀ-20 ਦਾ ਪਹਿਲਾ ਸਾਂਝਾ ਐਲਾਨਨਾਮਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਭਾਰਤ, ਯੂਰਪ ਅਤੇ ਮੱਧ ਪੂਰਬ ਵਿਚਕਾਰ ਇੱਕ ਬਹੁਤ ਹੀ ਮਹੱਤਵਪੂਰਨ ਆਰਥਿਕ ਗਲਿਆਰੇ ਦੇ ਸੌਦੇ 'ਤੇ ਦਸਤਖਤ ਕੀਤੇ ਗਏ। ਇਸ ਤੋਂ ਬਾਅਦ ਸਾਰੇ ਮਹਿਮਾਨਾਂ ਨੇ ਰਾਸ਼ਟਰਪਤੀ ਡਿਨਰ ਵਿੱਚ ਸ਼ਿਰਕਤ ਕੀਤੀ। ਬਹੁਤ ਸਾਰੇ ਮਹਿਮਾਨ ਭਾਰਤ ਦੇ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਏ।