ਸ਼੍ਰੀਹਰੀਕੋਟਾ, 5 ਸਤੰਬਰ, ਦੇਸ਼ ਕਲਿਕ ਬਿਊਰੋ :
ਇਸਰੋ ਨੇ ਅੱਜ ਯਾਨੀ ਮੰਗਲਵਾਰ, 5 ਸਤੰਬਰ ਨੂੰ ਵੱਡੇ ਤੜਕੇ 2.45 ਵਜੇ ਦੂਜੀ ਵਾਰ ਆਦਿਤਿਆ ਐਲ1 ਪੁਲਾੜ ਯਾਨ ਦਾ ਚੱਕਰ ਵਧਾਇਆ ਹੈ। ਹੁਣ ਇਹ 282 ਕਿਲੋਮੀਟਰ x 40225 ਕਿਲੋਮੀਟਰ ਦੀ ਧਰਤੀ ਦੇ ਪੰਧ 'ਤੇ ਪਹੁੰਚ ਗਿਆ ਹੈ। ਇਸ ਆਪਰੇਸ਼ਨ ਨੂੰ ਮਾਰੀਸ਼ਸ, ਬੈਂਗਲੁਰੂ ਅਤੇ ਪੋਰਟ ਬਲੇਅਰ ਵਿੱਚ ਸਥਿਤ ITRAC/ISRO ਜ਼ਮੀਨੀ ਸਟੇਸ਼ਨਾਂ ਦੁਆਰਾ ਟਰੈਕ ਕੀਤਾ ਗਿਆ ਸੀ।ਇਸਰੋ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਆਦਿਤਿਆ ਦਾ ਦੂਜਾ ਅਭਿਆਸ ਸਫਲ ਰਿਹਾ। ਫਿਲਹਾਲ, ਧਰਤੀ ਤੋਂ ਆਦਿਤਿਆ ਪੁਲਾੜ ਯਾਨ ਦੀ ਘੱਟੋ ਘੱਟ ਦੂਰੀ 282 ਕਿਲੋਮੀਟਰ ਅਤੇ ਵੱਧ ਤੋਂ ਵੱਧ ਦੂਰੀ 40225 ਕਿਲੋਮੀਟਰ ਹੈ। ਇਸ ਤੋਂ ਪਹਿਲਾਂ 3 ਸਤੰਬਰ ਨੂੰ ਲਾਂਚ ਦੇ 24 ਘੰਟੇ ਬਾਅਦ ਪਹਿਲੀ ਵਾਰ ਆਰਬਿਟ ਨੂੰ ਵਧਾਇਆ ਗਿਆ ਸੀ।ਆਦਿਤਿਆ L1 ਦਾ ਅਗਲਾ ਅਭਿਆਸ ਯਾਨੀ ਔਰਬਿਟ ਨੂੰ ਵਧਾਉਣ ਲਈ ਥਰਸਟਰ ਫਾਇਰ 10 ਸਤੰਬਰ ਨੂੰ ਰਾਤ 2.30 ਵਜੇ ਹੋਵੇਗਾ।