ਨਵੀਂ ਦਿੱਲੀ, 29 ਜੁਲਾਈ, ਦੇਸ਼ ਕਲਿੱਕ ਬਿਓਰੋ :
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਕੇਂਦਰੀ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿਚ ਪੁਰਾਣੇ ਚਿਹਰਿਆਂ ਦੇ ਨਾਲ-ਨਾਲ ਕੁਝ ਨਵੇਂ ਨੇਤਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਤੇਲੰਗਾਨਾ ਪ੍ਰਦੇਸ਼ ਦੇ ਪ੍ਰਧਾਨ ਰਹੇ ਸੰਜੇ ਬੰਦੀ ਅਤੇ ਰਾਧਾ ਮੋਹਨ ਅਗਰਵਾਲ ਸ਼ਾਮਲ ਹਨ। ਇਨ੍ਹਾਂ ਦੋਵਾਂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।
ਕੇਂਦਰੀ ਅਹੁਦੇਦਾਰਾਂ ਦੀ ਨਵੀਂ ਸੂਚੀ ਵਿੱਚ ਰਾਸ਼ਟਰੀ ਉਪ ਪ੍ਰਧਾਨ ’ਚ ਰਮਨ ਸਿੰਘ, ਵਸੁੰਧਰਾ ਰਾਜੇ, ਰਘੁਬਰ ਦਾਸ, ਸੌਦਾਨ ਸਿੰਘ, ਸਰੋਜ ਪਾਂਡੇ, ਰੇਖਾ ਵਰਮਾ, ਡੀਕੇ ਅਰੁਣ, ਐਮ ਚੌਬਾ, ਅਬਦੁੱਲਾ ਕੁੱਟੀ, ਲਕਸ਼ਮੀਕਾਂਤ ਬਾਜਪਾਈ, ਲਤਾ ਉਸੇਂਡੀ ਅਤੇ ਤਾਰਿਕ ਮੰਸੂਰ ਸ਼ਾਮਲ ਹਨ।
ਕੌਮੀ ਜਨਰਲ ਸਕੱਤਰ ਦੀ ਸੂਚੀ ਵਿੱਚ ਅਰੁਣ ਸਿੰਘ, ਕੈਲਾਸ਼ ਵਿਜੇਵਰਗੀਆ, ਦੁਸ਼ਯੰਤ ਕੁਮਾਰ, ਤਰੁਣ ਚੁੱਘ, ਵਿਨੋਦ ਤਾਵੜੇ, ਸੁਨੀਲ ਬਾਂਸਲ, ਸੰਜੇ ਬੰਦੀ, ਰਾਧਾਮੋਹਨ ਅਗਰਵਾਲ ਸ਼ਾਮਲ ਹਨ।
ਬੀ.ਐਲ ਸੰਤੋਸ਼ ਨੂੰ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਹਿ ਸੰਗਠਨ ਜਨਰਲ ਸਕੱਤਰ ਸ਼ਿਵ ਪ੍ਰਕਾਸ਼ ਨੂੰ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰੀ ਸਕੱਤਰਾਂ ਦੀ ਸੂਚੀ ਵਿੱਚ ਵਿਜੇ ਰਾਹਟਕਰ, ਸਤਿਆ ਕੁਮਾਰ, ਅਰਵਿੰਦ ਮੇਨਨ, ਪੰਕਜਾ ਮੁੰਡੇ, ਨਰਿੰਦਰ ਸਿੰਘ ਰੈਨਾ, ਅਲਕਾ ਗੁਰਜਰ, ਅਨੁਪਮ ਹਾਜਰਾ, ਓਮਪ੍ਰਕਾਸ਼ ਧੁਰਵੇ, ਰਿਤੂਰਾਜ ਸਿਨਹਾ, ਆਸ਼ਾ ਲਕੜਾ, ਕਾਮਾਖਿਆ ਪ੍ਰਸਾਦ, ਸੁਰਿੰਦਰ ਸਿੰਘ, ਅਨਿਲ ਅੰਟੋਨੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਜੇਸ਼ ਅਗਰਵਾਲ ਨੂੰ ਖਜ਼ਾਨਚੀ ਅਤੇ ਨਰੇਸ਼ ਬਾਂਸਲ ਨੂੰ ਸਹਿ-ਖਜ਼ਾਨਚੀ ਬਣਾਇਆ ਗਿਆ ਹੈ।