ਇੰਫਾਲ, 26 ਜੁਲਾਈ, ਦੇਸ਼ ਕਲਿਕ ਬਿਊਰੋ :
ਮਨੀਪੁਰ ਹਿੰਸਾ ਦੌਰਾਨ ਔਰਤ ਨਾਲ ਛੇੜਛਾੜ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਇੱਕ ਬੀਐਸਐਫ ਜਵਾਨ ਕਰਿਆਨੇ ਦੀ ਦੁਕਾਨ ਉੱਤੇ ਇੱਕ ਔਰਤ ਨਾਲ ਛੇੜਛਾੜ ਕਰਦਾ ਨਜ਼ਰ ਆ ਰਿਹਾ ਹੈ। ਇੰਫਾਲ ਦਾ ਇਹ ਵੀਡੀਓ 20 ਜੁਲਾਈ ਦਾ ਦੱਸਿਆ ਜਾ ਰਿਹਾ ਹੈ।ਐਨਡੀਟੀਵੀ ਮੁਤਾਬਕ ਮੁਲਜ਼ਮ ਦੀ ਪਛਾਣ ਹੈੱਡ ਕਾਂਸਟੇਬਲ ਸਤੀਸ਼ ਪ੍ਰਸਾਦ ਵਜੋਂ ਹੋਈ ਹੈ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬੀਐਸਐਫ ਨੇ ਮੁਲਜ਼ਮ ਨੂੰ ਮੁਅੱਤਲ ਕਰ ਦਿੱਤਾ ਅਤੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਰਦੀ ਵਾਲਾ ਜਵਾਨ ਇਕ ਔਰਤ ਨੂੰ ਜ਼ਬਰਦਸਤੀ ਛੂਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਵਾਨ ਕੋਲ ਰਾਈਫਲ ਵੀ ਹੈ। ਔਰਤ ਉਸ ਨੂੰ ਵਾਰ-ਵਾਰ ਰੋਕ ਰਹੀ ਹੈ, ਫਿਰ ਵੀ ਉਹ ਛੇੜਛਾੜ ਕਰ ਰਿਹਾ ਹੈ।