CM ਵਾਲ-ਵਾਲ ਬਚੇ,ਪੰਜ ਸੁਰੱਖਿਆ ਕਰਮਚਾਰੀ ਜ਼ਖ਼ਮੀ, ਕਰਫਿਊ ਲਗਾਇਆ
ਸ਼ਿਲੌਂਗ, 25 ਜੁਲਾਈ, ਦੇਸ਼ ਕਲਿਕ ਬਿਊਰੋ :
ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਦੇ ਤੂਰਾ ਸਥਿਤ ਦਫਤਰ 'ਤੇ ਸੋਮਵਾਰ ਰਾਤ ਨੂੰ ਭੀੜ ਨੇ ਹਮਲਾ ਕਰ ਦਿੱਤਾ। ਸੀਐਮ ਸੰਗਮਾ ਸੁਰੱਖਿਅਤ ਹਨ, ਪਰ ਉਨ੍ਹਾਂ ਦੇ ਪੰਜ ਸੁਰੱਖਿਆ ਕਰਮਚਾਰੀ ਜ਼ਖ਼ਮੀ ਹਨ। ਤੂਰਾ ਸ਼ਹਿਰ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਜਦੋਂ ਹਮਲਾ ਹੋਇਆ ਉਦੋਂ ਸੰਗਮਾ ਅਚਿਕ ਚੇਤਨਾ ਹੋਲਿਸਟਿਕਲੀ ਇੰਟੀਗ੍ਰੇਟਿਡ ਕਰਿਮਾ (ਏਸੀਐਚਆਈਕੇ) ਅਤੇ ਗਾਰੋ ਹਿਲਜ਼ ਸਟੇਟ ਮੂਵਮੈਂਟ ਕਮੇਟੀ (ਜੀਐਚਐਸਐਮਸੀ) ਦੇ ਨੁਮਾਇੰਦਿਆਂ ਨਾਲ ਗੱਲ ਕਰ ਰਹੇ ਸਨ। ਇਹ ਜਥੇਬੰਦੀਆਂ ਤੂਰਾ ਨੂੰ ਸਰਦ ਰੁੱਤ ਦੀ ਰਾਜਧਾਨੀ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ 14 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ। ਸੀਐਮ ਨੇ ਸੋਮਵਾਰ ਨੂੰ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਗੱਲਬਾਤ ਲਈ ਬੁਲਾਇਆ ਸੀ।ਗੱਲਬਾਤ ਲਗਭਗ ਖ਼ਤਮ ਹੀ ਹੋਈ ਸੀ ਕਿ ਅਚਾਨਕ ਭੀੜ ਆ ਗਈ ਅਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਭੀੜ ਨੇ ਮੁੱਖ ਮੰਤਰੀ ਦਫ਼ਤਰ ਦਾ ਗੇਟ ਤੋੜਨ ਦੀ ਕੋਸ਼ਿਸ਼ ਵੀ ਕੀਤੀ।