ਨਵੀਂ ਦਿੱਲੀ, 22 ਜੁਲਾਈ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੱਤਵੇਂ ਰੁਜ਼ਗਾਰ ਮੇਲੇ ਵਿੱਚ 70 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ। ਇਸ ਦਾ ਆਯੋਜਨ ਦੇਸ਼ ਦੇ 20 ਤੋਂ ਵੱਧ ਰਾਜਾਂ ਵਿੱਚ 44 ਥਾਵਾਂ 'ਤੇ ਕੀਤਾ ਜਾਵੇਗਾ।ਪੀਐਮ ਮੋਦੀ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਪੀਐਮ ਮੋਦੀ ਦੇਸ਼ ਨੂੰ ਸੰਬੋਧਨ ਵੀ ਕਰ ਸਕਦੇ ਹਨ।22 ਅਕਤੂਬਰ 2022 ਨੂੰ ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਉਦੋਂ ਪੀਐਮ ਨੇ ਕਿਹਾ ਸੀ ਕਿ ਸਾਡਾ ਟੀਚਾ 2023 ਦੇ ਅੰਤ ਤੱਕ ਦੇਸ਼ ਦੇ ਨੌਜਵਾਨਾਂ ਨੂੰ 10 ਲੱਖ ਸਰਕਾਰੀ ਨੌਕਰੀਆਂ ਪ੍ਰਦਾਨ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਪਿਛਲੇ 8 ਮਹੀਨਿਆਂ ਵਿੱਚ 6 ਨੌਕਰੀ ਮੇਲਿਆਂ ਵਿੱਚ 4 ਲੱਖ 33 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ। ਦੇਸ਼ ਭਰ ਵਿੱਚੋਂ ਚੁਣੇ ਗਏ ਨੌਜਵਾਨਾਂ ਨੂੰ ਮਾਲ ਵਿਭਾਗ, ਵਿੱਤੀ ਸੇਵਾਵਾਂ ਵਿਭਾਗ, ਡਾਕ ਵਿਭਾਗ, ਸਕੂਲ ਸਿੱਖਿਆ ਵਿਭਾਗ, ਉੱਚ ਸਿੱਖਿਆ ਵਿਭਾਗ, ਰੱਖਿਆ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਕੇਂਦਰੀ ਜਨਤਕ ਖੇਤਰ ਅਤੇ ਜਲ ਸਰੋਤ ਮੰਤਰਾਲੇ ਦੇ ਵਿਭਾਗਾਂ ਵਿੱਚ ਨਿਯੁਕਤੀਆਂ ਮਿਲਣਗੀਆਂ।
ਅੱਜ ਸੱਤਵੇਂ ਨੌਕਰੀ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਕੇਂਦਰੀ ਮੰਤਰੀ ਵੀ ਸ਼ਾਮਲ ਹੋਣਗੇ। ਅਹਿਮਦਾਬਾਦ ਤੋਂ ਮਨਸੁਖ ਮਾਂਡਵੀਆ, ਸ਼ਿਮਲਾ ਤੋਂ ਅਨੁਰਾਗ ਸਿੰਘ ਠਾਕੁਰ, ਮੁੰਬਈ ਤੋਂ ਸਮ੍ਰਿਤੀ ਇਰਾਨੀ ਅਤੇ ਪਿਊਸ਼ ਗੋਇਲ, ਨਾਗਪੁਰ ਤੋਂ ਨਿਤਿਨ ਗਡਕਰੀ, ਜੈਪੁਰ ਤੋਂ ਅਸ਼ਨੀ ਵੈਸ਼ਨਵ, ਪਟਨਾ ਤੋਂ ਕੇਂਦਰੀ ਮੰਤਰੀ ਪਸ਼ੂਪਤੀ ਪਾਰਸ, ਵਡੋਦਰਾ ਤੋਂ ਪੁਰਸ਼ੋਤਮ ਰੁਪਾਲਾ,ਫਰੀਦਾਬਦ ਤੋਂ ਭੂਪੇਂਦਰ ਯਾਦਵ,ਬੈਂਗਲੁਰੂ ਤੋਂ ਪ੍ਰਲਾਦ ਜੋਸ਼ੀ, ਚੰਡੀਗੜ੍ਹ ਤੋਂ ਹਰਦੀਪ ਸਿੰਘ,ਸਿਕੰਦਰਾਬਾਦ ਤੋਂ ਜੀ ਕਿਸ਼ਨ ਰੈਡੀ ਅਤੇ ਸਾਗਰ ਤੋਂ ਡਾ. ਵਰਿੰਦਰ ਕੁਮਾਰ ਰੋਜ਼ਗਾਰ ਮੇਲੇ ਦਾ ਹਿੱਸਾ ਬਨਣਗੇ।