ਦੇਹਰਾਦੂਨ, 19 ਜੁਲਾਈ, ਦੇਸ਼ ਕਲਿਕ ਬਿਊਰੋ :
ਉੱਤਰਾਖੰਡ ਦੇ ਚਮੋਲੀ 'ਚ ਅੱਜ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਟਰਾਂਸਫਾਰਮਰ ‘ਚ ਧਮਾਕੇ ਕਾਰਨ ਕਰੰਟ ਫੈਲ ਗਿਆ।ਕਰੰਟ ਲੱਗਣ ਲਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਕਈ ਲੋਕ ਜ਼ਖਮੀ ਹੋਏ ਹਨ। ਟਰਾਂਸਫਾਰਮਰ ‘ਚ ਇਹ ਧਮਾਕਾ ਅਲਕਨੰਦਾ ਨਦੀ ਨੇੜੇ ਹੋਇਆ। ਇਸ ਤੋਂ ਬਾਅਦ ਉਥੇ ਕਰੰਟ ਆ ਗਿਆ। ਕਈ ਲੋਕ ਇਸ ਦੀ ਲਪੇਟ ‘ਚ ਆ ਗਏ।ਪੁਲਸ ਨੇ ਦੱਸਿਆ ਕਿ ਇਕ ਪੁਲਸ ਕਰਮਚਾਰੀ ਅਤੇ ਦੋ ਹੋਮਗਾਰਡ ਵੀ ਜ਼ਖਮੀ ਹੋਏ ਹਨ। ਡੀਐਸਪੀ ਪ੍ਰਮੋਦ ਸ਼ਾਹ ਨੇ ਦੱਸਿਆ ਕਿ ਕੁਝ ਝੁਲਸੇ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਦੀ ਮੈਡੀਕਲ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।ਚਸ਼ਮਦੀਦ ਨੇ ਦੱਸਿਆ ਕਿ ਰਾਤ ਨੂੰ ਇੱਥੇ ਰਹਿਣ ਵਾਲੇ ਕੇਅਰਟੇਕਰ ਦਾ ਸਵੇਰੇ ਫੋਨ ਨਹੀਂ ਮਿਲ ਰਿਹਾ ਸੀ। ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਮੌਕੇ 'ਤੇ ਆ ਕੇ ਭਾਲ ਕੀਤੀ। ਫਿਰ ਪਤਾ ਲੱਗਾ ਕਿ ਕੇਅਰਟੇਕਰ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਵਾਸੀ ਵੀ ਮੌਕੇ 'ਤੇ ਪਹੁੰਚ ਗਏ। ਜਦੋਂ ਉਹ ਇੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਵੀ ਕਰੰਟ ਲੱਗ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ।