ਬੰਗਲੁਰੂ, 18 ਜੂਨ, ਦੇਸ਼ ਕਲਿੱਕ ਬਿਓਰੋ :
INDIA- Indian Nation Development Inclusive Alliance ਫਰੰਟ ਬਣਾ ਕੇ ਵਿਰੋਧੀ ਪਾਰਟੀਆਂ ਨੇ ਭਾਜਪਾ ਨੂੰ ਵੱਡੀ ਚੁਣੌਤੀ ਦਿੱਤੀ ਹੈ।
ਹਾਲਾਂਕਿ Alliance ਸ਼ਬਦ ਦੀ ਵਰਤੋਂ ’ਤੇ ਕੁਝ ਪਾਰਅੀਆਂ ਦੇ ਇਸ ਕਰਕੇ ਵਖਰੇਵੇਂ ਵੀ ਸਾਹਮਣੇ ਆਏ ਕਿਉਂਕਿ ਕੁਝ ਰਾਜਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਟਕਰਾਅ ਮੌਜੂਦ ਹੈ ਜਿਸ ਕਰਕੇ ਅਲਾਇੰਸ ਸ਼ਬਦ ’ਤੇ ਕੁਝ ਪਾਰਟੀਆਂ ਦੀ ਝਿਜਕ ਸੀ, ਪਰ ਭਾਜਪਾ ਵੱਲੋਂ ਕੱਲ੍ਹ ਦਿੱਲੀ ਵਿੱਚ ਸੱਦੀ ਜਾ ਰਹੀ ਮੀਟਿੰਗ ਤੋਂ ਪਹਿਲਾਂ ਇਕ ਸਖਤ ਸੰਦੇਸ਼ ਦੇਣ ਲਈ ‘ਅਲਾਇੰਸ’ ਸ਼ਬਦ ’ਤੇ ਵਿਚਾਰਧਾਰਕ ਸਹਿਮਤੀ ਬਣਾਈ ਗਈ।
ਰਾਸ਼ਟਰੀ ਜਨਤਾ ਦਲ ਨੇ ਨਵੇਂ ਬਣੇ ਵਿਰੋਧੀ ਫਰੰਟ INDIA ਨੂੰ ਟਵੀਟ ਕੀਤਾ, ਪਰ ਕੁਝ ਚਿਰ ਬਾਅਦ Delet ਕਰ ਦਿੱਤਾ, ਪਰ ਬਾਅਦ ਵਿੱਚ TMC ਨੇਤਾ DEren O Brien ਨੇ Tweet ਕੀਤ, ‘ਚੱਕ ਦੇ ਇੰਡੀਆ’।
ਮੀਟਿੰਗ ਵਿੱਚ ਹਾਜ਼ਰ ਵਿਰੋਧੀ ਲੀਡਰਾਂ ਦਾ ਵਿਚਾਰ ਸੀ ਕਿ INDIA ਸ਼ਬਦ ਜਮਹੂਰੀਅਤ, ਸੰਵਿਧਾਨ ਤੇ ਭਿੰਨਤਾ ਨੂੰ ਬਚਾਉਣ ਦੇ ਸੰਕਲਪ ਨਾਲ ਉਤਪਤ ਹੈ।
ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਦੇ ਕੁਝ ਵੱਖਰੇ ਵਿਚਾਰ ਰੱਖਣ ਵਾਲੀਆਂ ਪਾਰਟੀਆਂ ਨੂੰ ਸਮਝਾਉਣ ਤੇ ਨੇੜੇ ਲਿਆਉਣ ਵਿੱਚ ਵਿਸ਼ੇਸ਼ ਭੂਮਿਕਾ ਸਮਝੀ ਜਾ ਰਹੀ ਹੈ।
ਖੜਗੇ ਨੇ ਟਵੀਟ ਕਰਕੇ ਕਿਹਾ ਕਿ ਬੰਗਲੁਰੂ ਮੀਟਿੰਗ ਨੇ ਬਹੁਤੇ ਵਖਰੇਵਿਆਂ ਨੂੰ ਹੱਲ ਕਰ ਲਿਆ ਹੈ। ਉਨ੍ਹਾਂ ਵਿਰੋਧੀ ਐਨਡੀਏ ਦੀ ਦਿੱਲੀ ਵਿਖੇ ਕੱਲ੍ਹ ਹੋਣ ਜਾ ਰਹੀ ਮੀਟਿੰਗ ’ਤੇ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਨੂੰ 2024 ਵਿੱਚ ਸਮੂਹਿਕ ਰੂਪ ਵਿੱਚ ਟੱਕਰਨ ਦੇ ਸੰਦੇਸ਼ ਨੇ ਹੁਣ ਛੁਟਿਆਏ ਹੋਏ ਸਾਥੀਆਂ ਨੂੰ ਮੁੜ ਨਾਲ ਰਲਾਉਣ ਲਈ ਮਜਬੂਰ ਕਰ ਦਿੱਤਾ ਹੈ।