ਬੈਂਗਲੁਰੂ, 12 ਜੁਲਾਈ, ਦੇਸ਼ ਕਲਿਕ ਬਿਊਰੋ :
ਬੇਂਗਲੁਰੂ ਵਿੱਚ ਇੱਕ ਸਾਲ ਪੁਰਾਣੀ ਤਕਨੀਕੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੀ ਕੰਪਨੀ ਦੇ ਹੀ ਇੱਕ ਸਾਬਕਾ ਕਰਮਚਾਰੀ ਨੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਉਨ੍ਹਾਂ ਦੇ ਦਫਤਰ 'ਚ ਦਾਖਲ ਹੋਇਆ ਅਤੇ ਉਨ੍ਹਾਂ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਦੋਹਾਂ ਨੂੰ ਮਾਰ ਦਿੱਤਾ। ਉੱਤਰ ਪੂਰਬੀ ਬੈਂਗਲੁਰੂ ਦੇ ਡੀਸੀਪੀ ਲਕਸ਼ਮੀ ਪ੍ਰਸਾਦ ਨੇ ਦੱਸਿਆ ਕਿ ਐਰੋਨਿਕਸ ਇੰਟਰਨੈੱਟ ਕੰਪਨੀ ਦੇ ਐਮਡੀ ਫਨਿੰਦਰਾ ਸੁਬਰਾਮਨੀਅਮ ਅਤੇ ਸੀਈਓ ਵੇਣੂ ਕੁਮਾਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਹ ਘਟਨਾ ਪੰਪਾ ਐਕਸਟੈਂਸ਼ਨ, ਅਮ੍ਰਿਤਹਾਲੀ ਵਿਖੇ ਵਾਪਰੀ।ਪੁਲਿਸ ਮੁਤਾਬਕ ਫੇਲਿਕਸ ਨਾਮ ਦਾ ਦੋਸ਼ੀ ਐਰੋਨਿਕਸ ਦਾ ਸਾਬਕਾ ਕਰਮਚਾਰੀ ਦੱਸਿਆ ਜਾਂਦਾ ਹੈ ਅਤੇ ਹੁਣ ਫਰਾਰ ਹੈ। ਸਥਾਨਕ ਮੀਡੀਆ ਮੁਤਾਬਕ ਦੋਸ਼ੀ ਫੇਲਿਕਸ ਪਹਿਲਾਂ ਐਰੋਨਿਕਸ ਇੰਟਰਨੈੱਟ 'ਚ ਕੰਮ ਕਰਦਾ ਸੀ। ਉਸ ਨੇ ਆਪਣੀ ਤਕਨੀਕੀ ਕੰਪਨੀ ਸ਼ੁਰੂ ਕਰਨ ਲਈ ਨੌਕਰੀ ਛੱਡ ਦਿੱਤੀ ਸੀ, ਪਰ ਕਥਿਤ ਤੌਰ 'ਤੇ ਇਹ ਦੋਵੇਂ ਵਿਅਕਤੀ ਉਸ ਦੇ ਕਾਰੋਬਾਰ ਵਿਚ ਰੁਕਾਵਟਾਂ ਪੈਦਾ ਕਰ ਰਹੇ ਸਨ। ਇਸ ਕਰਕੇ ਫੇਲਿਕਸ ਉਨ੍ਹਾਂ ਨਾਲ ਬਹੁਤ ਨਾਰਾਜ਼ ਸੀ।