Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਲੇਖ

More News

ਨਵੀਂ ਕਾਮੇਡੀ: ਖੇਤੀ ਨੀਤੀ ਪੰਜਾਬ ਦੀ,ਸਲਾਹ 'ਮਰੀਕਾ ਤੋਂ!

Updated on Tuesday, July 11, 2023 17:33 PM IST

-- ਜਗਮੇਲ ਸਿੰਘ

ਬਿੱਲੀ ਥੈਲਿਓਂ ਬਾਹਰ! ਸਿੱਧੀ ਅਮਰੀਕਾ ਵੱਜੀ। ਸਾਮਰਾਜੀ ਸਰਗਣੇ ਦੀ ਹੱਟੀ।ਚਾਰੇ ਜੋੜ ਕਹੇ,--- ਸੇਠ ਜੀ ਨੁਸਖ਼ਾ ਦੱਸੋ।ਮੂੰਹ ਮੰਗੇ ਪੈਸੇ ਦਿਆਂਗੇ।ਕਰੋ ਕੋਈ ਹੀਲਾ।ਮਾਰੋ ਰੇਖ ਵਿੱਚ ਮੇਖ।ਕੱਢੋ ਕੋਈ ਰਾਹ।ਫਸੇ ਬੈਠੇ ਆ।ਕੀ ਕਰੀਏ ? ਜੀਭ ਰੋਗ ਨੇ ਮਾਰੇ।ਊਂ ਏਸੇ ਦੀ ਖੱਟੀ ਖਾਨੇ ਆਂ।ਸੂਬੇ ਦੀ ਹਕੂਮਤ ਦਿੱਤੀ।ਹੁਣ ਇਹੀ ਫਸਾਉਂਦਾ। ਪੰਗੇ ਪਵਾਉਂਦਾ।ਕੁਝ ਵੀ ਬੋਲੀਏ, ਪੁੱਠਾ ਪੈ ਜਾਂਦਾ।ਬੋਲੇ ਬਿਨਾਂ ਸਰਦਾ ਨੀਂ,ਬੋਲਣਾ ਪੈਂਦਾ।ਰਾਜ ਵੀ ਚਲਾਉਣਾ ਹੋਇਆ।ਰੀਲਾਂ ਦਾ ਅੱਡ ਅੜੰਗਾ।ਜਦ ਉਧੱੜਦੀਆਂ,ਗਾਹ ਪਾ ਦਿੰਦੀਆਂ।ਸਾਡੀ ਤੇਜ਼ ਤਰਾਰ ਬੀਬੀ ਨੂੰ ਵਲ ਰੱਖਿਆ।ਵਾਅਦੇ ਵੱਡੇ ਕਰਲੇ,ਬਦਲਾਅ ਦੇ ਵਾਅਦੇ। ਤਾਜ਼ਾ ਪੰਗਾ ਤਾਂ ਖੇਤੀ ਨੀਤੀ ਦਾ।ਕਾਹਦਾ ਕਹਿ ਬੈਠੇ, ਬਈ ਬਦਲਵੀਂ ਬਣਾਵਾਂਗੇ।ਸਮਝੋ ਵਾੜ 'ਚ ਈ ਫਸਗੇ।
ਬਿੱਲੀ ਸਾਹੋ ਸਾਹ।ਲੰਮੇ ਲੰਮੇ ਖਿੱਚੇ,ਰਾਮ ਦੇਵ ਵਾਂਗੂੰ।ਚੇਹਰਾ ਸੁਸਤ।ਝਾਕਣੀ ਫਸੀ ਫਸੀ।ਮੱਥੇ ਤਿਉੜੀਆਂ।ਉਲਝੀ ਦਿਸੇ।ਮਿਆਊਂ ਮਿਆਊਂ ਕਰਦੀ ਕਰਦੀ,ਆਖਰ ਫਿਸ ਪਈ‌,---
--- ਬੜਾ ਜ਼ੋਰ ਲਾਇਆ,ਢਕੀ ਰਹੇ।ਨਾ ਪਤਾ ਲੱਗੇ,ਇਥੇ ਪੁੱਗਦੀ ਥੋਡੀ ਆ। ਥੋਡੀਆਂ ਸਲਾਹਾਂ ਨਾਲ ਈ ਮੁਲਕ ਚੱਲ ਰਿਹੈ।ਹਰ ਖੇਤਰ ਵਿੱਚ ਤੁਸੀਂ ਹੀ ਤੁਸੀਂ ਹੋਂ।ਹਰ ਪਾਰਟੀ ਥੋਡੀ ਪੈੜ ਵਿਚ ਪੈਰ ਧਰੇ।ਸਾਡੀ ਪਾਰਟੀ ਕੇਹੜਾ ਬਾਹਰ ਆ। ਪਾਰਟੀਆਂ ਨਾਲ ਸਾਡਾ ਕਾਟੋ ਕਲੇਸ਼ ਨਾ ਦੇਖੋ।ਇਹ ਤਾਂ ਉੱਤਰ ਕਾਟੋ, ਮੈਂ ਚੜ੍ਹਾਂ ਦੀ ਖੇਡ ਆ।ਰਾਜ ਤਾਂ ਰਲ ਕੇ ਹੀ ਚਲਾਉਨੇ ਆ।ਤੁਸੀਂਓ ਬਖਸ਼ਿਆ।ਥੋਡੇ ਨਾਲ ਨੀਂ ਕੋਈ ਰੌਲਾ।ਹਿਜ ਹਾਈਨੈਸ ਤਾਂ ਤੁਸੀਂ ਹੀ ਹੋ।ਖੇਤੀ ਨੀਤੀ ਥੋਡੀ ਸਲਾਹ ਤੋਂ ਬਗੈਰ,ਊਂ ਹੂੰ ਸੋਚਣਾ ਗੁਨਾਹ।ਵੈਸੇ ਓਹਲੇ ਪਰਦੇ ਅਸੀਂ ਸਭ ਕੀਤੇ।ਅਖਬਾਰਾਂ ਵਿੱਚ ਸੱਦੇ ਛਪਵਾਏ।ਸਲਾਹਾਂ ਮੰਗੀਆਂ।ਕਿਸਾਨ ਮਿਲਣੀਆਂ ਕੀਤੀਆਂ।ਖੇਤੀ ਵਿਦਵਾਨਾਂ ਦੀ ਕਮੇਟੀ ਬਣਾਈ।ਆਮ ਲੋਕਾਂ ਨੂੰ ਸਲਾਹਾਂ ਭੇਜਣ ਲਈ ਫੋਨ ਨੰਬਰ ਦਿੱਤੇ। ਪੰਜਾਬ ਕਿਸਾਨ ਤੇ ਖੇਤ ਮਜ਼ਦੂਰ ਭਲਾਈ ਕਮਿਸ਼ਨ ਤੋਂ ਵੀ ਭੱਜ ਨੱਠ ਕਰਵਾਈ।ਪਰ ਥੋਡੇ ਬਿਨਾਂ, ਨਾਮੁਮਕਿਨ, ਨਾਮਨਜ਼ੂਰ।ਹੁਣ ਥੋਡੇ ਹੱਥ।ਰੱਖੋ ਲਾਜ ਹਮਾਰੀ।ਥੋਡਾ ' ਸਲਾਹਾਂ ' ਦੇਣ ਦਾ ਧੰਦਾ।ਥੋਡੇ "ਬੋਸਟਨ ਸਲਾਹਕਾਰ ਗਰੁੱਪ" ਨੂੰ ਠੇਕਾ ਦੇਤਾ।ਪੂਰੇ ਪੰਜ ਕਰੋੜ ਪੈਂਹਟ ਲੱਖ ਦਾ। ਸਮਾਂ ਵੀ ਦੇਤਾ ਛੇ ਮਹੀਨੇ ਦਾ।
ਬਿੱਲੀ ਖੁਸ਼ਾਮਦੀ 'ਤੇ ਉੱਤਰੀ। ਮੂੰਹ ਬਣਾ ਬਣਾ ਬੋਲੇ।ਸੰਤਾਲੀ ਵਾਲੀ ਲਿਖਤ ਛੱਡੋ।ਉਦੂੰ ਮਗਰੋਂ ਕਿਹੜਾ ਪਿੱਠ ਭੰਵਾਈ ਆ। ਮੂੰਹੋਂ ਸਤਿ ਬਚਨ ਹੀ ਨਿਕਲਿਆ।ਥੋਡਾ ਰੁਤਬਾ ਉਹੀ, ਉੱਚਾ ਸੁੱਚਾ।ਰਿਸ਼ਤਾ ਸਰਵ ਪ੍ਰਵਾਨਿਤ।ਥੋਡੀ ਛਤਰਛਾਇਆ,ਸਾਡੀ ਤਰੱਕੀ।ਥੋਡਾ ਮਾਡਲ, ਸਾਡਾ ਵਿਕਾਸ।ਯਕੀਨ ਜਾਣਿਓ,ਥੋਡੀ ਕਹਿਣੀ, ਸਾਡੀ ਕਰਨੀ।ਸਾਡਾ ਮੋਹ ਨਵਾਂ ਨਹੀਂ।ਨਾ ਪਹਿਲਾ।ਸ਼ੁਰੂ ਤੋਂ ਇਹੀ ਸੋਚ ਤੇ ਇਹੀ ਪਹੁੰਚ।ਮਨ ਚਿੱਤ ਇਹੀ ਵਸਿਆ।ਡੂੰਘਾ ਧੱਸਿਆ।ਪਹਿਲਾਂ ਥੋਡੇ ਦੇਸੀ ਏਜੰਟਾਂ ਨੂੰ, ਕਾਰਪੋਰੇਟਾਂ ਨੂੰ ਸਲਾਹਕਾਰ ਬਣਾਇਆ। ਰਾਜਿੰਦਰ ਗੁਪਤੇ ਵਰਗਿਆਂ ਨੂੰ।ਟਾਟੇ ਨੂੰ ਲੁਧਿਆਣੇ ਜ਼ਮੀਨ ਦਿੱਤੀ।ਜਰਮਨੀ ਜਾ ਜਾ ਸੱਦੇ ਦਿੱਤੇ।ਜੀ-20 ਸੰਮੇਲਨ ਕਰਵਾਇਆ।ਹੁਣ ਖੇਤੀ 'ਚ ਸਲਾਹ ਦਿਓ। ਥੋਨੂੰ ਪਤਾ ਈ ਆ,ਕਿਸਾਨ ਵਿਰੋਧ ਕਰਨਗੇ।ਉਹ ਤਾਂ ਹਰੇ ਇਨਕਲਾਬ ਤੋਂ ਔਖੇ ਆ। ਕਹਿੰਦੇ ਏਸੇ ਨੇ,ਕਰਜ਼ੇ ਖ਼ੁਦਕੁਸ਼ੀਆਂ ਮੂੰਹ ਧੱਕਿਆ।ਬੀਮਾਰੀਆਂ ਫੈਲਾਈਆਂ।ਪਰ ਤੁਸੀਂ ਫ਼ਿਕਰ ਨੀਂ ਕਰਨਾ। ਇਹ ਫ਼ਿਕਰ ਸਾਡਾ।
ਬਿੱਲੀ ਬੋਲਦੀ ਬੋਲਦੀ ਚੁੱਪ।ਜਿਮੇ ਔਫ ਸੁੱਚ ਦੱਬੀ ਗਈ ਹੋਵੇ। ਸਹਿਮੀ ਜਿਹੀ ਬੈਠੀ।ਕੁਛ ਦੇਰ ਬਾਅਦ, ਕੰਨ ਹਿਲਾਏ, ਅੱਖਾਂ ਝਮਕੀਆਂ।ਰਲੇ ਮਿਲੇ ਹਾਵ ਭਾਵ ਜਿਹੇ।ਨਾਲੇ ਡਰੇ, ਨਾਲੇ ਬੋਲੇ। ਢਿੱਡ ਫੋਲੇ।ਪਰਦੇ ਖੋਲੇ।ਅਖੇ --- ਊਂ ਇੱਕ ਗੱਲ ਆ,ਗੁੱਸਾ ਨਾ ਕਰਿਓ।ਇਹ ਪੰਗਾ ਵੀ ਥੋਡਾ ਪਾਇਆ।ਥੋਡੇ ਵਪਾਰ ਸੰਗਠਨ ਵਰਗਿਆਂ ਦਾ ਪੰਗਾ।ਕਾਹਲੀ ਵਾਹਲੀ ਕਰਦਾ।ਖੇਤੀ ਵਿੱਚ ਥੋਡੇ 'ਸਾਬ ਦਖਲ ਮੰਗਦਾ।ਜਿਣਸਾਂ ਜ਼ਮੀਨਾਂ ਦਾ ਕੰਟਰੋਲ ਮੰਗਦਾ। ਕਿਸਾਨਾਂ ਨੂੰ ਖੇਤੀ 'ਚੋਂ ਕੱਢਣਾ ਮੰਗਦਾ।ਜੇ ਮੰਨਦੇ ਆਂ, ਤਾਂ ਸੂਬੇ 'ਚ ਵਿਰੋਧ ਵੱਡਾ। ਕਿਸਾਨ ਮਜ਼ਦੂਰ ਝੰਡੇ ਚੱਕੀ ਫਿਰਦੇ ਆ।ਨਿੱਤ ਘੇਰੀ ਰੱਖਦੇ ਆ।ਲੋਕ ਪੱਖੀ ਹੋਣ ਦਾ ਘੁੰਡ ਹੁਣ ਰਿਹਾ ਨੀਂ।ਡਾਂਗ ਵਰਤਣ ਲਈ ਸਰਾਪੇ ਗਏ ਆ।ਉਲਟਾ ਨਾ ਲੋਕ ਡਰਦੇ ਆ।ਨਾ ਦਬਦੇ ਆ। ਡਾਂਗ ਦਾ ਡਰ ਚੱਕਿਆ ਗਿਆ।ਤੂਤ ਵਾਂਗੂੰ ਛਾਂਗੇ ਤੋਂ ਵਧਦੇ ਨੇ।ਗੀਤ ਗਾਉਂਦੇ ਆ," ਮੰਨੂੰ ਸਾਡੀ ਦਾਤਰੀ,ਅਸੀਂ ਮੰਨੂੰ ਦੇ ਸੋਏ। ਜਿਉਂ ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।" ਖੇਤੀ ਕਾਨੂੰਨਾਂ ਖਿਲਾਫ਼ ਦੇਖਿਆ ਨੀਂ!ਦਿੱਲੀ ਵਾਲੇ ਨੀ ਖੜ ਸਕੇ।ਵਿਰੋਧ ਇਥੋਂ ਤੱਕ ਆਇਆ ਸੀ।ਜੇ ਥੋਡੀ ਨੀਂ ਮੰਨਦੇ, ਤਾਂ ਸਿਰ ਤੋਂ ਥੋਡਾ ਹੱਥ ਉੱਠਣ ਦਾ ਖ਼ਤਰਾ। ਖ਼ਤਰਾ ਕੌਣ ਮੁੱਲ ਲਵੇ। ਤੁਸੀਂ ਇਰਾਕ ਤੇ ਸਦਾਮ ਨਾਲ ਜੋ ਕੀਤੀ, ਅਜੇ ਕੱਲ ਦੀ ਗੱਲ ਆ। ਅਸੀਂ ਤਾਂ ਵਜ਼ਾਰਤ ਵਿੱਚ ਹੁਣੇ ਆਏ ਆਂ।ਸੇਵਾ ਦਾ ਮੌਕਾ ਦੇ ਕੇ ਤਾਂ ਦੇਖੋ।ਪਹਿਲੇ ਸਭ ਭੁਲਾ ਦਿਆਂਗੇ।ਪਰਖੋ ਤਾਂ ਸਈ।ਦਿਓ ਸਲਾਹ, ਕੋਈ ਫਿੱਟ ਬਹਿੰਦੀ।ਸੱਪ ਵੀ ਮਰਜੇ, ਡੰਡਾ ਵ ਨਾ ਟੁੱਟੇ।ਥੋਡੀ ਵੀ ਰਹਿਜੇ।ਸਾਡੀ ਵੀ ਰਹਿਜੇ।
ਬਿੱਲੀ ਬੋਲ ਹਟੀ। ਢੋਲ ਦੀ ਪੋਲ ਖੋਲ ਹਟੀ।ਹੁਣ ਜਨਤਾ ਜਨਾਰਦਨ ਜਾਣੇ ਸਮਝੇ।ਖੇਤੀ ਨੀਤੀ, ਕਿਥੇ ਬਣਦੀ ਆ ਜਾਂ ਕੌਣ ਬਣਾਉਂਦਾ।ਇਹਦੇ ਨਾਲੋਂ ਵੱਡੀ ਗੱਲ ਐ, ਖੇਤੀ ਨੀਤੀ ਬਣਦੀ ਕਿਹੋ ਜਿਹੀ ਆ।ਮੁੱਦੇ ਕਿਹੜੇ ਕਿਹੜੇ ਹੋਣ।ਖੇਤੀ ਸਾਡਾ ਮੁੱਖ ਕਿੱਤਾ।ਵੱਡੀ ਵਸੋਂ ਦੀ ਨਿਰਭਰਤਾ।ਕਿਸਾਨਾਂ ਮਜ਼ਦੂਰਾਂ ਦਾ ਜਿਉਣ ਮਰਨ ਆ। ਸੰਕਟਾਂ ਮੂੰਹ ਧੱਕੀ ਖੇਤੀ ਨੂੰ ਬਚਾਉਣ ਵਧਾਉਣ ਦਾ ਮੁੱਦਾ।ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਤਰੱਕੀ ਖੁਸ਼ਹਾਲੀ ਦਾ ਮੁੱਦਾ।ਫਸਲਾਂ ਨਸਲਾਂ ਦੀ ਰਾਖ਼ੀ ਦਾ ਮੁੱਦਾ।ਮਿੱਟੀ ਪਾਣੀ ਹਵਾ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਮੁੱਦਾ।ਸਰਕਾਰ ਅਮਰੀਕਾ ਤੋਂ ਸਲਾਹ ਲੈਣੀ ਬੰਦ ਕਰੇ। ਖੇਤੀ ਵਿਗਿਆਨੀ ਦੇਵਿੰਦਰ ਸ਼ਰਮਾ ਦੀ ਸੁਣੋ। ਉਹਨਾਂ 70-75 ਦੇਸ਼ਾਂ ਦਾ ਅਧਿਐਨ ਕੀਤਾ। ਉਹਨਾਂ ਦਾ ਕਹਿਣਾ, ਦੂਰ ਦੇ ਢੋਲ ਸੁਹਾਵਣੇ,ਵਰਗੀ ਗੱਲ ਐ।ਸੰਕਟ ਸਭ ਮੁਲਕਾਂ ਵਿੱਚ ਬਰਾਬਰ।ਅਮਰੀਕਾ,ਕਨੇਡਾ ਦਾ ਕਿਸਾਨ ਖ਼ੁਦਕੁਸ਼ੀਆਂ ਕਰ ਰਿਹੈ।ਯੂਰਪੀਅਨ ਦੇਸ਼ਾਂ ਅੰਦਰ ਹਰ ਮਿੰਟ ਇੱਕ ਕਿਸਾਨ ਬੇਜ਼ਮੀਨਾ ਹੋ ਜਾਂਦਾ।ਸੌ ਬਿਲੀਅਨ ਡਾਲਰ ਦੀ ਸਬਸਿਡੀ ਦੇ ਹੁੰਦਿਆਂ ਵੀ।
ਸਾਡੇ ਇਥੇ ਨਾ ਸਿਆਣਪ ਦੀ ਘਾਟ ਆ।ਨਾ ਲਿਆਕਤ ਦੀ ਤੋਟ।ਸਲਾਹ ਖੇਤੀ ਨਾਲ ਜੁੜੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਲਵੋ।ਖੇਤੀ ਵਿਦਵਾਨਾਂ ਤੋਂ ਲਵੋ।ਖੇਤੀ ਨੀਤੀ ਬਣਾਓ,ਜੀਹਦੇ ਉੱਭਰਵੇਂ ਮੁੱਦੇ ਹੋਣੇ ਚਾਹੀਦੇ ਹਨ: --ਮੌਜੂਦਾ ਖੇਤੀ ਮਾਡਲ ਵਿਚ ਕਿਸਾਨ ਮਜ਼ਦੂਰ ਪੱਖੀ ਬਦਲਾਅ।ਜ਼ਮੀਨੀ ਸੁਧਾਰ।ਗਰੀਬ ਤੇ ਬੇ-ਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ 'ਚ ਬਰਾਬਰ ਵੰਡ।ਸੂਦਖੋਰੀ ਖ਼ਤਮ।ਸਰਕਾਰੀ ਬੈਂਕਾਂ ਤੋਂ ਸਸਤੇ ਕਰਜੇ।ਸਭਨਾਂ ਫਸਲਾਂ ਦਾ ਲਾਹੇਵੰਦਾ ਭਾਅ।ਸਰਕਾਰੀ ਖਰੀਦ ਦੀ ਗਰੰਟੀ।ਫ਼ਸਲੀ ਵਿਭਿੰਨਤਾ।ਵਾਤਾਵਰਣ ਦੀ ਸਾਂਭ ਸੰਭਾਲ।ਪਾਣੀ ਸੋਮਿਆਂ ਦੀ ਰਾਖੀ ਤੇ ਸ਼ੁੱਧਤਾ।ਨਹਿਰੀ ਪਾਣੀ ਦਾ ਵਿਸਥਾਰ।ਬਜਟ ਰਕਮਾਂ ਵਿੱਚ ਵਾਧਾ।ਖੇਤੀ ਲਾਗਤਾਂ ਸਸਤੀਆਂ।ਖੇਤੀ ਨਾਲ ਜੁੜਵੀਆਂ ਸਨਅਤਾਂ ਦੀ ਚੇਨ।ਖੇਤੀ ਵਿਚੋਂ ਵਾਧੂ ਕਾਮਿਆਂ ਨੂੰ ਇਥੇ ਰੁਜ਼ਗਾਰ।ਖੇਤੀ ਸਹਾਇਕ ਧੰਦਿਆਂ ਦੀ ਹੌਂਸਲਾ ਅਫਜ਼ਾਈ।ਪੈਸੇ ਦੀ ਘਾਟ ਪੂਰਤੀ ਲਈ ਕਾਰਪੋਰੇਟਾਂ 'ਤੇ ਟੈਕਸ। ਸੰਸਾਰ ਵਪਾਰ ਸੰਗਠਨ ਚੋਂ ਬਾਹਰ।
ਇਹਨਾਂ ਮੁੱਦਿਆਂ ਲਈ ਗਰੀਬ ਤੇ ਬੇ-ਜ਼ਮੀਨੇ ਕਿਸਾਨ ਤੇ ਖੇਤ ਮਜ਼ਦੂਰ ਹੰਭਲਾ ਮਾਰਨ।ਸਾਂਝੇ ਸੰਘਰਸ਼ਾਂ ਦੀ ਲੋੜ ਹੈ। ਸ਼ਾਲਾ!ਅਜਿਹੀ ਨੀਤੀ ਬਣੇ!!
94172 24822

ਵੀਡੀਓ

ਹੋਰ
Have something to say? Post your comment
X