ਲਖਨਊ, 8 ਜੁਲਾਈ, ਦੇਸ਼ ਕਲਿਕ ਬਿਊਰੋ:
ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲੇ ਦੇ ਦੀਨ ਸ਼ਾਹ ਗੌਰਾ ਬਲਾਕ ਖੇਤਰ 'ਚ ਟੋਭੇ 'ਚ ਨਹਾਉਂਦੇ ਸਮੇਂ ਪੰਜ ਬੱਚੇ ਡੁੱਬ ਗਏ, ਜਦਕਿ ਤਿੰਨ ਬੱਚਿਆਂ ਨੂੰ ਬਚਾ ਲਿਆ ਗਿਆ। ਸਾਰੇ ਮ੍ਰਿਤਕ ਬੱਚਿਆਂ ਦੀ ਉਮਰ ਸੱਤ ਤੋਂ 12 ਸਾਲ ਦੱਸੀ ਜਾ ਰਹੀ ਹੈ। ਘਟਨਾ ਅੱਜ ਸ਼ਨੀਵਾਰ ਦੁਪਹਿਰ ਦੀ ਹੈ। ਮਾਮਲੇ ਦਾ ਪਤਾ ਲੱਗਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ 'ਚ ਮਾਤਮ ਛਾ ਗਿਆ। ਇਹ ਬੱਚੇ ਦੋ ਪਰਿਵਾਰਾਂ ਨਾਲ ਸਬੰਧਤ ਹਨ।ਮਰਨ ਵਾਲਿਆਂ ‘ਚ ਰਿਤੂ ਉਮਰ ਕਰੀਬ ਅੱਠ ਸਾਲ ਬੇਟੀ ਜੀਤੂ, ਸੋਨਮ ਉਮਰ ਕਰੀਬ 10 ਸਾਲ ਬੇਟੀ ਸੋਨੂੰ, ਅਮਿਤ ਉਮਰ ਕਰੀਬ ਅੱਠ ਸਾਲ ਪੁੱਤਰ ਸੋਨੂੰ, ਵੈਸ਼ਾਲੀ ਉਮਰ 12 ਸਾਲ ਬੇਟੀ ਵਿਕਰਮ, ਰੁਪਾਲੀ ਉਮਰ 9 ਸਾਲ ਬੇਟੀ ਵਿਕਰਮ ਸ਼ਾਮਲ ਹਨ।ਜਿਨ੍ਹਾਂ ਬੱਚਿਆਂ ਨੂੰ ਬਚਾਅ ਲਿਆ ਗਿਆ ਉਨ੍ਹਾਂ ਵਿਚ ਸੋਨਿਕਾ ਉਮਰ ਕਰੀਬ 10 ਸਾਲ ਬੇਟੀ ਦੀਪੂ,ਸੰਧੀਕਾ ਉਮਰ ਕਰੀਬ ਅੱਠ ਸਾਲ ਪੁੱਤਰੀ ਮਾਨ ਸਿੰਘ ਤੇ ਵਿਸ਼ੇਸ਼ ਉਮਰ ਕਰੀਬ ਚਾਰ ਸਾਲ ਪੁੱਤਰ ਦਿਨੇਸ਼ ਸ਼ਾਮਲ ਹਨ।