ਕੋਲਕਾਤਾ, 8 ਜੁਲਾਈ, ਦੇਸ਼ ਕਲਿਕ ਬਿਊਰੋ :
ਪੱਛਮੀ ਬੰਗਾਲ 'ਚ ਅੱਜ ਪੰਚਾਇਤੀ ਚੋਣਾਂ ਲਈ 22 ਜ਼ਿਲਿਆਂ 'ਚ 64,874 ਗ੍ਰਾਮ ਪੰਚਾਇਤ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ, ਜੋ ਕਿ ਸ਼ਾਮ 5 ਵਜੇ ਤੱਕ ਜਾਰੀ ਰਹੇਗੀ।ਵੋਟਿੰਗ ਸ਼ੁਰੂ ਹੁੰਦੇ ਹੀ ਕੂਚ ਬਿਹਾਰ ਦੇ ਸੀਤਾਈ ਦੇ ਬਰਾਵਿਤਾ ਪ੍ਰਾਇਮਰੀ ਸਕੂਲ ਦੇ ਪੋਲਿੰਗ ਬੂਥ ਦੀ ਭੰਨਤੋੜ ਕੀਤੀ ਗਈ ਅਤੇ ਬੈਲਟ ਪੇਪਰਾਂ ਨੂੰ ਅੱਗ ਲਗਾ ਦਿੱਤੀ ਗਈ। ਇੱਥੇ ਸੂਬੇ 'ਚ ਵੋਟਿੰਗ ਦੇ ਦਿਨ ਵੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ਨੀਵਾਰ ਤੜਕੇ ਮੁਰਸ਼ਿਦਾਬਾਦ ਦੇ ਸ਼ਮਸ਼ੇਰਗੰਜ ਇਲਾਕੇ ਵਿੱਚ ਟੀਐਮਸੀ ਅਤੇ ਕਾਂਗਰਸ ਵਰਕਰਾਂ ਵਿੱਚਕਾਰ ਝੜਪ ਹੋ ਗਈ।ਵੋਟਿੰਗ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਸਵੇਰੇ ਮੁਰਸ਼ਿਦਾਬਾਦ 'ਚ ਇਕ ਕਾਂਗਰਸੀ ਵਰਕਰ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਕਤਲ ਦਾ ਦੋਸ਼ ਟੀਐਮਸੀ ਵਰਕਰਾਂ 'ਤੇ ਲਗਾਇਆ ਜਾ ਰਿਹਾ ਹੈ।ਰਾਜ ਵਿੱਚ 9 ਜੂਨ ਤੋਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ ਹੋਣ ਤੋਂ ਬਾਅਦ ਹਿੰਸਕ ਘਟਨਾਵਾਂ ਵਿੱਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।