ਚੇਨਈ, 7 ਜੁਲਾਈ, ਦੇਸ਼ ਕਲਿਕ ਬਿਊਰੋ :
ਕੋਇੰਬਟੂਰ ਪੁਲਿਸ ਦੇ ਡੀਆਈਜੀ ਵਿਜੇ ਕੁਮਾਰ ਨੇ ਤਾਮਿਲਨਾਡੂ ਵਿੱਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਉਸ ਦੀ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕੋਇੰਬਟੂਰ ਦੇ ਸਰਕਾਰੀ ਹਸਪਤਾਲ 'ਚ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਵਿਜੇ ਕੁਮਾਰ ਸਵੇਰੇ ਸੈਰ ਕਰਨ ਲਈ ਨਿਕਲੇ ਸਨ ਅਤੇ ਕਰੀਬ 6.45 ਵਜੇ ਆਪਣੇ ਕੈਂਪ ਆਫਿਸ ਪਹੁੰਚੇ। ਉਸਨੇ ਆਪਣੇ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐਸ.ਓ.) ਨੂੰ ਆਪਣਾ ਪਿਸਤੌਲ ਸੌਂਪਣ ਲਈ ਕਿਹਾ ਅਤੇ ਉਹ ਇਸਨੂੰ ਲੈ ਕੇ ਦਫ਼ਤਰ ‘ਚੋਂ ਬਾਹਰ ਆ ਗਏ। ਉਨ੍ਹਾਂ ਨੇ ਸਵੇਰੇ ਕਰੀਬ 6.50 ਵਜੇ ਆਪਣੇ ਆਪ ਨੂੰ ਗੋਲੀ ਮਾਰ ਲਈ।ਕੈਂਪ ਆਫਿਸ 'ਚ ਡਿਊਟੀ 'ਤੇ ਮੌਜੂਦ ਹੋਰ ਪੁਲਸ ਮੁਲਾਜ਼ਮਾਂ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ, ਜੋ ਮੌਕੇ 'ਤੇ ਪਹੁੰਚੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਤਿੰਨ ਵਿਅਕਤੀਆਂ ਦਾ ਕਤਲ, ਪੁਲਿਸ ਜਾਂਚ ‘ਚ ਜੁਟੀ