ਮੁੱਖ ਮੰਤਰੀ ਵੱਲੋਂ NSA ਲਗਾ ਕੇ ਮਿਸਾਲੀ ਸਜ਼ਾ ਦੇਣ ਦੇ ਹੁਕਮ
ਭੋਪਾਲ,5 ਜੁਲਾਈ,ਦੇਸ਼ ਕਲਿਕ ਬਿਊਰੋ :
ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲੇ 'ਚ ਮਾਨਸਿਕ ਤੌਰ 'ਤੇ ਪਰੇਸ਼ਾਨ ਇਕ ਆਦਿਵਾਸੀ 'ਤੇ ਪਿਸ਼ਾਬ ਕਰਨ ਵਾਲੇ ਭਾਜਪਾ ਵਰਕਰ ਪ੍ਰਵੇਸ਼ ਸ਼ੁਕਲਾ ਨੂੰ ਮੰਗਲਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ।ਉਸ ਉੱਤੇ ਨਸ਼ੇ ਦੀ ਹਾਲਤ 'ਚ ਨੌਜਵਾਨ 'ਤੇ ਪਿਸ਼ਾਬ ਕਰਨ ਦਾ ਦੋਸ਼ ਹੈ। ਇਸ ਦਾ ਇੱਕ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।ਮੁਲਜ਼ਮ ਸਿੱਧੀ ਤੋਂ 20 ਕਿਲੋਮੀਟਰ ਦੂਰ ਪਿੰਡ ਕੁਬਰੀ ਦਾ ਰਹਿਣ ਵਾਲਾ ਹੈ। ਇਸ ਵਿਵਾਦ ਤੋਂ ਬਾਅਦ ਮੰਗਲਵਾਰ ਰਾਤ ਬਾਹਰੀ ਥਾਣੇ ਦੀ ਟੀਮ ਕੁਬਰੀ ਪਿੰਡ ਸਥਿਤ ਉਸ ਦੇ ਘਰ ਪਹੁੰਚੀ ਸੀ, ਪਰ ਉੱਥੇ ਮੁਲਜ਼ਮ ਉੱਥੇ ਨਹੀਂ ਮਿਲਿਆ ਸੀ। ਪੁਲਸ ਨੇ ਉਸ ਦੇ ਪਿਤਾ-ਮਾਤਾ ਅਤੇ ਪਤਨੀ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ। ਪਰਿਵਾਰ ਨੇ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਮੁਲਜਮ ਖਿਲਾਫ NSA ਤਹਿਤ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਮੈਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਮੁਲਜਮ ਵਿਰੁੱਧ ਅਜਿਹੀ ਕਾਰਵਾਈ ਕੀਤੀ ਜਾਵੇ ਜੋ ਮਿਸਾਲ ਕਾਇਮ ਕਰੇ।ਉਨ੍ਹਾਂ ਕਿਹਾ ਕਿ ਅਪਰਾਧੀਆਂ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ। ਅਪਰਾਧੀ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹੁੰਦਾ, ਅਪਰਾਧੀ ਤਾਂ ਅਪਰਾਧੀ ਹੀ ਹੁੰਦਾ ਹੈ।