ਮੁੰਬਈ, 5 ਜੁਲਾਈ, ਦੇਸ਼ ਕਲਿਕ ਬਿਊਰੋ:
ਮਹਾਰਾਸ਼ਟਰ 'ਚ ਪਵਾਰ ਬਨਾਮ ਪਵਾਰ ਦੀ ਲੜਾਈ ਰੋਮਾਂਚਕ ਬਣ ਗਈ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਮੁਖੀ ਸ਼ਰਦ ਪਵਾਰ ਅਤੇ ਨੇਤਾ ਅਜੀਤ ਪਵਾਰ ਨੇ ਅੱਜ ਬੁੱਧਵਾਰ ਨੂੰ ਆਪਣੇ ਸਮਰਥਕ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਮੀਟਿੰਗ ਬੁਲਾਈ ਹੈ। ਸ਼ਰਦ ਧੜੇ ਦੀ ਬੈਠਕ ਦੁਪਹਿਰ 1 ਵਜੇ ਦੱਖਣੀ ਮੁੰਬਈ ਦੇ ਯਸ਼ਵੰਤਰਾਓ ਚਵਾਨ ਕੇਂਦਰ 'ਚ ਹੋਵੇਗੀ, ਜਦਕਿ ਅਜੀਤ ਧੜੇ ਦੀ ਬੈਠਕ ਬਾਂਦਰਾ ਦੇ ਉਪਨਗਰ ਬਾਂਦਰਾ 'ਚ ਭੁਜਬਲ ਨਾਲੇਜ ਸਿਟੀ 'ਚ ਸਵੇਰੇ 11 ਵਜੇ ਹੋਵੇਗੀ।ਜਿਸਦੇ ਧੜੇ ਵਿੱਚ ਵਿਧਾਇਕਾਂ ਦੀ ਗਿਣਤੀ ਜਿੰਨੀ ਵੱਧ ਹੋਵੇਗੀ, ਓਨਾ ਹੀ ਇਹ ਸੰਵਿਧਾਨਕ ਤੌਰ ’ਤੇ ਅਸਲ ਐਨਸੀਪੀ ਹੋਣ ਦਾ ਦਾਅਵਾ ਕਰ ਸਕੇਗਾ। ਸੂਤਰਾਂ ਮੁਤਾਬਕ ਸ਼ਰਦ ਗਰੁੱਪ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਹਲਫੀਆ ਬਿਆਨ ਲਿਆਉਣ ਲਈ ਕਿਹਾ ਗਿਆ ਹੈ। ਇਸ ਦੇ ਲਈ ਵ੍ਹਿਪ ਵੀ ਜਾਰੀ ਕੀਤਾ ਗਿਆ ਹੈ।ਦੂਜੇ ਪਾਸੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੇ ਅਜੇ ਤੱਕ ਇਹ ਦਾਅਵਾ ਨਹੀਂ ਕੀਤਾ ਕਿ ਪਾਰਟੀ ਦੋਫਾੜ ਹੋ ਗਈ ਹੈ। ਅਜੀਤ ਪਵਾਰ ਅਤੇ ਸ਼ਰਦ ਪਵਾਰ ਧੜਿਆਂ ਵਿਚਾਲੇ ਲੰਬੀ ਲੜਾਈ ਚੱਲੇਗੀ।ਸੰਭਾਵਨਾ ਹੈ ਕਿ ਆਗਾਮੀ ਮਾਨਸੂਨ ਸੈਸ਼ਨ 'ਚ ਹੀ ਸਥਿਤੀ ਸਪੱਸ਼ਟ ਹੋ ਸਕੇਗੀ ਕਿ ਵਿਧਾਨ ਸਭਾ 'ਚ ਪਾਰਟੀ ਦਾ ਚੀਫ਼ ਵ੍ਹਿਪ ਕੌਣ ਹੋਵੇਗਾ।