ਚੋਣ ਫੰਡ ਸਮੇਤ ਪਾਰਟੀ ਨੂੰ ਮਿਲਣ ਵਾਲੇ ਫੰਡ ਨੂੰ ਕਰਨਾ ਪਵੇਗਾ ਅਪਲੋਡ
ਸਾਰੀਆਂ ਪਾਰਟੀਆਂ ਦੀਆਂ ਰਿਪੋਰਟਾਂ ਆਨਲਾਈਨ ਪ੍ਰਕਾਸ਼ਿਤ ਹੋਣਗੀਆਂ
ਨਵੀ ਦਿੱਲੀ,4 ਜੁਲਾਈ,ਦੇਸ਼ ਕਲਿਕ ਬਿਊਰੋ:
ਚੋਣ ਕਮਿਸ਼ਨ (EC) ਨੇ ਸੋਮਵਾਰ ਨੂੰ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਹੈ। ਸਾਰੀਆਂ ਪਾਰਟੀਆਂ ਨੂੰ ਹੁਣ ਪਾਰਟੀ ਨੂੰ ਪ੍ਰਾਪਤ ਫੰਡਾਂ ਸਮੇਤ ਆਪਣੇ ਵਿੱਤੀ ਵੇਰਵੇ (ਆਮਦਨ-ਖਰਚ ਦਾ ਲੇਖਾ), ਚੋਣ ਖਰਚੇ ਦੇਣੇ ਇਸ ਪੋਰਟਲ 'ਤੇ ਦੇਣੇ ਹੋਣਗੇ।ਇਸ ਪੋਰਟਲ ਦਾ ਮਕਸਦ ਚੋਣ ਪ੍ਰਕਿਰਿਆ ਨੂੰ ਹੋਰ ਵੀ ਪਾਰਦਰਸ਼ੀ ਬਣਾਉਣਾ ਹੈ।ਮੀਡੀਆ ਰਿਪੋਰਟਾਂ ਅਨੁਸਾਰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਪਿਛਲੇ ਇੱਕ ਸਾਲ ਤੋਂ ਇਸ ਪੋਰਟਲ ਦੇ ਵਿਚਾਰ 'ਤੇ ਕੰਮ ਕਰ ਰਹੇ ਸਨ। ਇਹ ਪੋਰਟਲ ਚੋਣ ਕਮਿਸ਼ਨ ਦੀ 3ਸੀ ਰਣਨੀਤੀ ਦਾ ਹਿੱਸਾ ਹੈ।ਇਸ ਦੇ ਤਹਿਤ ਰਾਜਨੀਤਿਕ ਫੰਡਿੰਗ ਅਤੇ ਖਰਚਿਆਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਲਈ, 3ਸੀ ਯਾਨੀ ਕਲੀਨ ਅਪ (ਸਫਾਈ), ਕਰੈਕਡਾਉਨ (ਗੈਰ-ਕਾਨੂੰਨੀ ਫੰਡਿੰਗ 'ਤੇ ਕਾਰਵਾਈ) ਅਤੇ (ਕਾਂਪਲਾਇੰਸ) ਨਿਯਮਾਂ ਨੂੰ ਫੌਲੋ ਕਰਨਾ ਸ਼ਾਮਲ ਹੈ।ਇਸ ਪੋਰਟਲ ‘ਤੇ ਜੋ ਰਾਜਨੀਤਿਕ ਪਾਰਟੀਆਂ ਆਪਣੀ ਫਾਇਨੈਂਸੀਅਲ ਡਿਟੇਲ ਪੇਸ਼ ਨਹੀਂ ਕਰਨਗੀਆਂ, ਉਨ੍ਹਾਂ ਨੂੰ ਇਸ ਦਾ ਕਾਰਨ ਦੱਸਣਾ ਹੋਵੇਗਾ। ਇਸ ਦੇ ਨਾਲ ਹੀ ਸੀਡੀ ਅਤੇ ਪੈਨ ਡਰਾਈਵ ਦੇ ਨਾਲ ਨਿਰਧਾਰਿਤ ਫਾਰਮੈਟ ਵਿੱਚ ਰਿਪੋਰਟ ਦਰਜ ਕਰਨੀ ਹੋਵੇਗੀ। ਚੋਣ ਕਮਿਸ਼ਨ ਸਾਰੀਆਂ ਪਾਰਟੀਆਂ ਦੀਆਂ ਰਿਪੋਰਟਾਂ ਆਨਲਾਈਨ ਪ੍ਰਕਾਸ਼ਿਤ ਕਰੇਗਾ।