ਮੁੰਬਈ, 3 ਜੁਲਾਈ, ਦੇਸ਼ ਕਲਿਕ ਬਿਊਰੋ :
NCP 'ਚ ਅਜੀਤ ਪਵਾਰ ਦੀ ਬਗਾਵਤ ਤੋਂ ਬਾਅਦ ਕਿਸ ਦੀ ਹੋਵੇਗੀ ਪਾਰਟੀ।ਇਸ ਮੁੱਦੇ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ। ਅਜੀਤ ਅਤੇ ਉਸ ਦੇ 8 ਵਿਧਾਇਕਾਂ ਦੇ ਮੰਤਰੀ ਬਣਨ ਤੋਂ ਕਰੀਬ 10 ਘੰਟੇ ਬਾਅਦ ਐੱਨਸੀਪੀ ਨੇ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਕੋਲ ਸਾਰੇ ਬਾਗੀਆਂ ਨੂੰ ਅਯੋਗ ਠਹਿਰਾਉਣ ਲਈ ਪਟੀਸ਼ਨ ਦਾਇਰ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਦੀ ਕਮਾਨ ਸ਼ਰਦ ਪਵਾਰ ਕੋਲ ਹੈ। ਇਸ ਦੌਰਾਨ ਪਾਰਟੀ ਨੇ ਜਤਿੰਦਰ ਅਵਹਾਦ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਅਤੇ ਚੀਫ਼ ਵ੍ਹਿਪ ਨਿਯੁਕਤ ਕੀਤਾ ਹੈ।ਇਸ ਤੋਂ ਪਹਿਲਾਂ ਅਜੀਤ ਪਵਾਰ ਕੋਲ ਇਹ ਜ਼ਿੰਮੇਵਾਰੀ ਸੀ।ਐਨਸੀਪੀ ਨੇਤਾ ਜਯੰਤ ਪਾਟਿਲ ਨੇ ਦੱਸਿਆ ਕਿ ਅਸੀਂ ਵਿਧਾਨ ਸਭਾ ਸਪੀਕਰ ਕੋਲ ਅਯੋਗਤਾ ਲਈ ਪਟੀਸ਼ਨ ਦਾਇਰ ਕੀਤੀ ਹੈ। ਇਨ੍ਹਾਂ 9 ਵਿਧਾਇਕਾਂ ਨੇ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਉਹ ਪਾਰਟੀ ਛੱਡਣ ਜਾ ਰਹੇ ਹਨ। ਇਹ ਐਨਸੀਪੀ ਦੇ ਖਿਲਾਫ ਹੈ। ਅਸੀਂ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਹੈ। ਅਸੀਂ ਇਨ੍ਹਾਂ 9 ਵਿਧਾਇਕਾਂ ਦੇ ਰਵੱਈਏ ਨੂੰ ਬਰਦਾਸ਼ਤ ਨਹੀਂ ਕਰਾਂਗੇ। ਹਾਲਾਂਕਿ, ਸਾਨੂੰ ਯਕੀਨ ਹੈ ਕਿ ਇਹ ਸਾਰੇ ਵਿਧਾਇਕ ਐਨਸੀਪੀ ਵਿੱਚ ਵਾਪਸ ਆਉਣਗੇ। ਜੇ ਉਹ ਆਉਂਦੇ ਹਨ, ਅਸੀਂ ਉਨ੍ਹਾਂ ਨੂੰ ਸਵੀਕਾਰ ਕਰਾਂਗੇ।