ਨਵੀਂ ਦਿੱਲੀ,3 ਜੁਲਾਈ,ਦੇਸ਼ ਕਲਿਕ ਬਿਊਰੋ:
ਯੂਨੀਫਾਰਮ ਸਿਵਲ ਕੋਡ (ਯੂ.ਸੀ.ਸੀ.) ਨੂੰ ਲੈ ਕੇ ਕਾਨੂੰਨ ਅਤੇ ਵਿਵਸਥਾ ਦੇ ਮਾਮਲਿਆਂ ਬਾਰੇ ਸੰਸਦੀ ਕਮੇਟੀ ਅੱਜ ਮੀਟਿੰਗ ਕਰੇਗੀ। ਇਸ ਬੈਠਕ 'ਚ ਯੂ.ਸੀ.ਸੀ. 'ਤੇ ਡਰਾਫਟ ਤਿਆਰ ਕਰ ਰਹੇ ਲਾਅ ਕਮਿਸ਼ਨ ਨੂੰ ਵੀ ਬੁਲਾਇਆ ਗਿਆ ਹੈ।ਭਾਜਪਾ ਦੇ ਰਾਜ ਸਭਾ ਮੈਂਬਰ ਸੁਸ਼ੀਲ ਮੋਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਜਿਸ ਵਿੱਚ 31 ਸੰਸਦ ਮੈਂਬਰ ਅਤੇ ਕਮੇਟੀ ਦੇ ਸਾਰੇ ਮੈਂਬਰ ਸ਼ਾਮਲ ਹੋਣਗੇ। UCC 'ਤੇ ਸਾਰਿਆਂ ਤੋਂ ਰਾਏ ਮੰਗੀ ਜਾਵੇਗੀ ਅਤੇ ਵਿਚਾਰਿਆ ਜਾਵੇਗਾ।ਯੂ.ਸੀ.ਸੀ. 'ਤੇ ਛਿੱੜੀ ਬਹਿਸ ਦਰਮਿਆਨ ਕੇਂਦਰ ਸਰਕਾਰ ਨੇ 20 ਜੁਲਾਈ ਤੋਂ ਮਾਨਸੂਨ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ ਹੈ, ਜੋ ਕਿ 11 ਅਗਸਤ ਤੱਕ ਚੱਲੇਗਾ।ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 27 ਜੂਨ ਨੂੰ ਭੋਪਾਲ 'ਚ 10 ਲੱਖ ਭਾਜਪਾ ਬੂਥ ਵਰਕਰਾਂ ਨੂੰ ਸੰਬੋਧਨ ਕਰਦਿਆਂ ਯੂਨੀਫਾਰਮ ਸਿਵਲ ਕੋਡ ਜਲਦ ਲਾਗੂ ਕਰਨ ਦਾ ਦਾ ਐਲਾਨ ਕੀਤਾ ਸੀ। ਪੀਐਮ ਨੇ ਕਿਹਾ ਸੀ ਕਿ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ। ਇੱਕ ਘਰ ਦੋ ਕਾਨੂੰਨਾਂ ਨਾਲ ਨਹੀਂ ਚੱਲ ਸਕਦਾ। ਭਾਜਪਾ ਇਸ ਭਰਮ ਨੂੰ ਦੂਰ ਕਰੇਗੀ।